Wednesday, April 22, 2026

ਭਗਤ ਪੂਰਨ ਸਿੰਘ ਜੀ ਦੀ 29ਵੀਂ ਬਰਸੀ ਸਬੰਧੀ ਸਮਾਗਮ ਸ਼ੁਰੂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਅਰੰਭ ਕਰਵਾਏ

ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ) – ਭਗਤ ਪੂਰਨ ਸਿੰਘ ਜੀ ਦੀ 29ਵੀਂ ਬਰਸੀ ਮੌਕੇ ਰੱਖੇ ਪ੍ਰੋਗਰਾਮਾਂ ਦੇ ਪਹਿਲੇ ਦਿਨ ਅੱਜ ਮੁੱਖ ਦਫ਼ਤਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਅਰੰਭ ਕਰਵਾਏ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਅਖੰਡ ਪਾਠ ਸੋਸਾਇਟੀ ਅੰਮ੍ਰਿਤਸਰ ਵਲੋਂ ਨਿਭਾਈ ਗਈ ।
                         ਪਿੰਗਲਵਾੜਾ ਦੇ ਬੱਚਿਆਂ ਦੇ ਕੀਰਤਨੀ ਜੱਥੇ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ।ਉਪਰੰਤ ਅਰਦਾਸ ਅਤੇ ਸਹਿਜ ਪਾਠ ਅਰੰਭ ਕੀਤਾ ਗਿਆ।ਸਮਾਗਮ ਵਿਚ ਪਿੰਗਲਵਾੜਾ ਦੇ ਸਕੂਲਾਂ ਤੋਂ ਅਧਿਆਪਕ, ਹੋਸਟਲ ਦੇ ਬੱਚੇ ਅਤੇ ਸਮੂਹ ਸੇਵਾਦਾਰ ਮੁੱਖ ਦਫਤਰ ਅਤੇ ਮਾਨਾਂਵਾਲਾ ਵਿਖੇ ਸ਼ਾਮਿਲ ਹੋਏ ।
ਸਹਿਜ ਪਾਠ ਦਾ ਭੋਗ 5 ਅਗਸਤ 2021 ਨੂੰ ਸਵੇਰੇ 10:00 ਵਜੇ ਗੁਰਦੁਆਰਾ ਮੁੱਖ ਦਫਤਰ ਵਿਖੇ ਪਾਇਆ ਜਾਏਗਾ।ਉਪਰੰਤ ਗੁਰਬਾਣੀ ਕੀਰਤਨ, ਭਗਤ ਜੀ ਦੇ ਜੀਵਨ ਅਤੇ ਵਾਤਾਵਰਣ ਸਬੰਧੀ ਵਿਚਾਰਾਂ, ਵਿਲੱਖਣ ਸਖਸ਼ੀਅਤਾਂ ਦਾ ਸਨਮਾਨ ਅਤੇ ਪਿੰਗਲਵਾੜਾ ਵਲੋਂ ਪ੍ਰਕਾਸ਼ਿਤ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ।ਇਸ ਤੋਂ ਬਾਅਦ ਉਘੇ ਵਾਤਾਵਰਣ ਪ੍ਰੇਮੀ ਸਵ. ਸੁੰਦਰ ਲਾਲ ਬਹੁਗੁਣਾ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਵਿਮਲਾ ਬਹੁਗੁਣਾ ਨੂੰ ਭਗਤ ਪੂਰਨ ਸਿੰਘ ਮਾਨਵ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ।
                  ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ, ਆਨਰੇਰੀ ਸਕੱਤਰ ਮੁਖਤਾਰ ਸਿੰਘ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ ਰਾਜਬੀਰ ਸਿੰਘ, ਪ੍ਰਸ਼ਾਸਕ ਪਿੰਗਲਵਾੜਾ ਸੋਸਾਇਟੀ ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸਕ ਮਾਨਾਂਵਾਲਾ ਜੈ ਸਿੰਘ, ਵਿਦਿਅਕ ਸਲਾਹਕਾਰ ਗੁਰਨੈਬ ਸਿੰਘ, ਜਨਰਲ ਮੈਨੇਜਰ ਤਿਲਕ ਰਾਜ ਅਤੇ ਕਈ ਹੋਰ ਪਤਵੰਤੇ ਮੌਜ਼ੂਦ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …