Friday, November 14, 2025
Breaking News

ਕਿਸਾਨੀ ਸੰਘਰਸ਼ ਲਈ ਜਾਨ ਨਿਛਾਵਰ ਕਰ ਗਏ ਬਾਬਾ ਜਸਪਾਲ ਸਿੰਘ ਮੰਜ਼ੀ ਸਾਹਿਬ ਨੂੰ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 26 ਜੁਲਾਈ (ਸੁਖਬੀਰ ਸਿੰਘ) – ਖੇਤੀ ਬਾਰੇ ਕਾਲੇ ਕਾਨੂੰਨਾਂ ਨੂੰ ਨਾਲ ਰੱਦ ਕਰਾਉਣ ਲਈ ਲੜੇ ਜਾ ਰਹੇ ਸੰਘਰਸ਼ ਦੌਰਾਨ ਬੀਤੇ ਦਿਨੀਂ ਆਪਾ ਵਾਰ ਗਏ ਸੰਤ ਬਾਬਾ ਜਸਪਾਲ ਸਿੰਘ ਕਾਰਸੇਵਾ ਮੰਜ਼ੀ ਸਾਹਿਬ ਡੇਰਾ ਚਮਰੰਗ ਰੋਡ ਨਮਿਤ ਮਾਨਾਵਾਲਾ ਵਿਖੇ ਸਹਿਜ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ।ਜਿਸ ਨੂੰ ਕਿਸਾਨ ਆਗੂਆਂ ਅਤੇ ਪੰਥਕ ਸ਼ਖ਼ਸੀਅਤਾਂ ਨੇ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਨੂੰ ਫ਼ਤਿਹਯਾਬੀ ਤੱਕ ਲੈ ਕੇ ਜਾਣ ਦਾ ਅਹਿਦ ਕੀਤਾ ਗਿਆ।
ਜੀ.ਟੀ ਰੋਡ ਮਾਨਾਂਵਾਲਾ ਕੋਲ ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਸਹਿਜ ਪਾਠਾਂ ਦੀ ਲੜੀ ਚਲਾ ਰਹੇ ਸੰਤ ਬਾਬਾ ਜਸਪਾਲ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰੋ: ਸਰਚਾਂਦ ਸਿੰਘ ਖਅਿਾਲਾ ਅਤੇ ਭਾਈ ਇਕਬਾਲ ਸਿੰਘ ਤੰਗ ਨੇ ਕਿਹਾ ਕਿ ਨਾਮ ਦੇ ਰਸੀਏ ਬਾਬਾ ਜਸਪਾਲ ਸਿੰਘ ਜੀ ਦੇ ਦਿਲ ਵਿਚ ਕਿਸਾਨੀ ਪ੍ਰਤੀ ਅਥਾਹ ਦਰਦ ਸੀ।ਉਨ੍ਹਾਂ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਅਤੇ ਦੂਜਿਆਂ ‘ਚ ਵੀ ਇਸ ਪ੍ਰਤੀ ਉਤਸ਼ਾਹ ਪੈਦਾ ਕਰਦੇ ਰਹੇ।ਉਨ੍ਹਾਂ ਦੇ ਬੇਵਕਤੀ ਵਿਛੋੜੇ ਨਾਲ ਕਿਸਾਨੀ ਸੰਘਰਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਕਿਹਾ ਕਿ ਬਾਬਾ ਜਸਪਾਲ ਸਿੰਘ ਦੀ ਸ਼ਹੀਦੀ ਸਦਾ ਯਾਦ ਰੱਖੀ ਜਾਵੇਗੀ ਅਤੇ ਉਨ੍ਹਾਂ ਵਲੋਂ ਆਰੰਭੇ ਗਈ ਸੰਘਰਸ਼ ਅਤੇ ਸਹਿਜ ਪਾਠਾਂ ਦੀ ਲੜੀ ਨਿਰੰਤਰ ਜਾਰੀ ਰਹੇਗੀ।
                 ਬੀ.ਕੇ.ਯੂ ਦੇ ਸੀਨੀਅਰ ਮੀਤ ਪ੍ਰਧਾਨ ਸੁਖਰਾਮ ਬੀਰ ਸਿੰਘ ਲੁਹਾਰਕਾ, ਹਰਜੀਤ ਸਿੰਘ ਬਾਊ ਸ਼ਹਿਜਾਦਾ ਬੀ.ਕੇ.ਯੂ ਰਾਜੇਵਾਲ ਅਤੇ ਸ਼ਹੀਦ ਜਨਰਲ ਸੁਬੇਗ ਸਿੰਘ ਖਿਆਲਾ ਦੇ ਭਰਾਤਾ ਬੇਅੰਤ ਸਿੰਘ ਨੇ ਬਾਬਾ ਜਸਪਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸ ਵਲੋਂ ਕਿਸਾਨੀ ਘੋਲ ‘ਚ ਪਾਏ ਗਏ ਯੋਗਦਾਨ ਨੂੰ ਘਰ ਘਰ ਪਹੁੰਚਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।ਉਨਾਂ ਕਿਹਾ ਕਿ ਬਾਬਾ ਜਸਪਾਲ ਸਿੰਘ ਵਲੋਂ ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਸ਼ੁਰੂ ਕੀਤੀ ਗਈ ਸਹਿਜ ਪਾਠਾਂ ਦੀ ਲੜੀ ‘ਚ ਸਹਿਯੋਗ ਦਿੰਦੇ ਰਹਿਣਗੇ।ਇਸ ਸਮੇਂ ਬਾਬਾ ਜਸਪਾਲ ਸਿੰਘ ਡੇਰੇ ਦੀ ਨਵੀਂ ਮੁਖੀ ਬੀਬੀ ਰਣਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
                    ਸ਼ੋਕ ਸੰਦੇਸ਼ ਭੇਜਣ ਵਾਲਿਆਂ ‘ਚ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ, ਬਾਬਾ ਅਵਤਾਰ ਸਿੰਘ ਸੁਰ ਸਿੰਘ ਮੁਖੀ ਦਲ ਬਾਬਾ ਬਿਧੀ ਚੰਦ, ਬਾਬਾ ਸੱਜਣ ਸਿੰਘ ਬੇਰ ਸਾਹਿਬ, ਬਾਬਾ ਗੁਰਭੇਜ ਸਿੰਘ ਖਜ਼ਾਲਾ ਬੁਲਾਰਾ ਸੰਤ ਸਮਾਜ, ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ, ਭਾਨੂ ਪ੍ਰਤਾਪ ਸਿੰਘ ਸੀਨੀਅਰ ਵਕੀਲ ਸੁਪਰੀਮ ਕੋਰਟ, ਨਿਰਮਲ ਸਿੰਘ ਠੇਕੇਦਾਰ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ, ਐਸ.ਐਸ.ਪੀ ਚਰਨਜੀਤ ਸਿੰਘ ਆਈ.ਪੀ.ਐਸ ਅਤੇ ਕਰਤਾਰ ਸਿੰਘ ਪਹਿਲਵਾਨ ਸ਼ਾਮਿਲ ਸਨ।
                 ਇਸ ਮੌਕੇ ਸੁਖਰਾਜ ਸਿੰਘ ਰੰਧਾਵਾ ਸਰਪੰਚ ਮਾਨਾਵਾਲਾ, ਅਮੀਰ ਸਿੰਘ ਮਲੀਆਂ, ਦਿਲਬਾਗ ਸਿੰਘ ਰਾਜੇਵਾਲ, ਮੇਘ ਸਿੰਘ ਬਿਸ਼ਨਪੁਰਾ, ਲਖਵਿੰਦਰ ਸਿੰਘ , ਅਜੀਤ ਸਿੰਘ ਸੈਕਟਰੀ, ਸਾਬਕਾ ਸਰਪੰਚ ਬਲਬੀਰ ਸਿੰਘ ਤੇ ਰਾਜਬੀਰ ਸਿੰਘ ਵਡਾਲੀ ਡੋਗਰਾਂ, ਭਾਈ ਮਨਜੀਤ ਸਿੰਘ ਯੂ.ਐਸ.ਏ, ਕਰਤਾਰ ਸਿੰਘ ਝਬਾਲ, ਸੁਰਿੰਦਰਪਾਲ ਸਿੰਘ ਘਰਿਆਲਾ, ਮਨਜੀਤ ਸਿੰਘ ਤਲਵੰਡੀ ਡੋਗਰਾਂ, ਸਰਦੂਲ ਸਿੰਘ ਚੀਮਾ, ਸਤਨਾਮ ਸਿੰਘ ਅਕਾਲੀ, ਅਤੇ ਮਨਪ੍ਰੀਤ ਸਿੰਘ ਸ਼ਾਮਿਲ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …