Tuesday, September 22, 2026

ਨਰਿੰਦਰ ਕੌਰ ਭਰਾਜ ਆਪ ਦੀ ਮੁੱਖ ਬੁਲਾਰਾ ਪੰਜਾਬ ਨਿਯੁੱਕਤ

ਸੰਗਰੂਰ, 27 (ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਪਾਰਟੀ ਪੰਜਾਬ ਵਲੋਂ ਸੰਗਰੂਰ ਤੋਂ ਆਪ ਆਗੂ ਨਰਿੰਦਰ ਕੌਰ ਭਰਾਜ ਨੂੰ ਮੁੱਖ ਬੁਲਾਰਾ ਪੰਜਾਬ ਨਿਯੁੱਕਤ ਕੀਤਾ ਹੈ।ਇਸ ਨਿਯੁਕੱਤੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਸ ਜਿੰਮੇਵਾਰੀ ਲਈ ਉਹ ਪਾਰਟੀ ਹਾਈਕਮਾਨ ਦੀ ਧੰਨਵਾਦੀ ਹੈ ਅਤੇ ਇਹ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਏਗੀ।ਨਰਿੰਦਰ ਕੌਰ ਭਰਾਜ ਨੂੰ ਸਮੂਹ ਵਰਕਰਾਂ ਨੇ ਮੁਬਾਰਕਾਂ ਦਿੱਤੀਆਂ।
ਜਿਕਰਯੋਗ ਹੈ ਕਿ ਨਰਿੰਦਰ ਕੌਰ ਭਰਾਜ ਇਸ ਸਮੇਂ ਜਿਲ੍ਹਾ ਯੂਥ ਪ੍ਰਧਾਨ ਸੰਗਰੂਰ ਦੀ ਜਿੰਮੇਵਾਰੀ ਵੀ ਨਿਭਾਅ ਰਹੀ ਹੈ ਅਤੇ ਇਸ ਤੋ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਯੂਥ ਬੁਲਾਰਾ ਪੰਜਾਬ ਦੀ ਜਿੰਮੇਵਾਰੀ ਨਿਭਾਅ ਚੁੱਕੀ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …