Tuesday, March 3, 2026

ਬਲਾਕ ਸਮਰਾਲਾ ‘ਚ ਅਧਿਆਪਕਾਂ ਦੀ ਸਿਖਲਾਈ ਦਾ ਪਹਿਲਾ ਫੇਜ਼ ਸਫਲਤਾ ਪੂਰਵਕ ਸੰਪਨ

35 ਸਕੂਲਾਂ ਦੇ ਅਧਿਆਪਕਾਂ ਨੇ ਸੈਮੀਨਾਰ ਵਿੱਚ ਲਿਆ ਭਾਗ

ਸਮਰਾਲਾ, 27 ਜੁਲਾਈ (ਇੰਦਰਜੀਤ ਸਿੰਘ ਕੰਗ) – ਭਾਰਤ ਸਰਕਾਰ ਵਲੋਂ ਹਾਲ ਹੀ ਵਿਚ ਸਰਕਾਰੀ ਸਕੂਲਾਂ ‘ਚ ਮੌਜ਼ੂਦ ਵੱਖ-ਵੱਖ ਸਹੂਲਤਾਂ ਸਮੇਤ ਹੋਰ ਪਹਿਲੂਆਂ ਨਾਲ ਸਬੰਧਤ ਪੀ.ਜੀ.ਆਈ (ਪ੍ਰੋਫਾਰਮੈਂਸ ਗਰੇਡਿੰਗ ਇੰਡੈਕਸ) ਵਿੱਚ ਪੰਜਾਬ ਵਲੋਂ ਪਹਿਲਾਂ ਸਥਾਨ ਹਾਸਲ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਨੇ ਬੱਚਿਆਂ ਦੇ ਸਿੱਖਣ ਪੱਧਰ ਨੂੰ ਲੈ ਕੇ ਭਵਿੱਖ ‘ਚ ਹੋਣ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਦੀਆਂ ਤਿਆਰੀਆਂ ਵਜੋਂ ਬਲਾਕ ਸਮਰਾਲਾ ਦੇ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਦਾ ਪਹਿਲਾ ਗਰੁੱਪ ਸਮਾਪਤ ਹੋਇਆ।ਟ੍ਰੇਨਿੰਗ ਦੀ ਸ਼ੁਰੂਆਤ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਪ੍ਰੇਰਨਾਦਾਇਕ ਭਾਸ਼ਣ ਨਾਲ ਹੋਈ ਜੋ ਕਿ ਆਨਲਾਈਨ ਵਿਧੀ ਰਾਹੀਂ ਸੰਬੋਧਨ ਕਰ ਰਹੇ ਸਨ।ਸਿਖਲਾਈ ਪਹਿਲੇ ਦਿਨ ਜ਼ਿਲ੍ਹਾ ਸਿੱਖਿਆ ਅਫਸਰ (ਐਲੀ: ਸਿ:) ਲੁਧਿਆਣਾ ਜਸਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀ:ਸਿ:) ਲੁਧਿਆਣਾ ਕੁਲਦੀਪ ਸਿੰਘ ਅਤੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਕੁਮਾਰ ਕਲਿਆਣ (ਸਟੇਟ ਐਵਾਰਡੀ) ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਪੰਜਾਬ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਵਿਚ ਪਹਿਲੇ ਨੰਬਰ ਤੇ ਆਉਣ ਲਈ ਬਲਾਕ ਸਮਰਾਲਾ ਦੇ ਸੈਮੀਨਾਰ ਵਿੱਚ ਭਾਗ ਲੈਣ ਆਏ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਮੋਟੀਵੇਟ ਕੀਤਾ।
               ਸੈਮੀਨਾਰ ਦੇ ਦੂਸਰੇ ਦਿਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮਰਾਲਾ ਆਸ਼ਾ ਰਾਣੀ ਨੇ ਅਧਿਆਪਕਾਂ ਨੂੰ ਸਿਖਲਾਈ ਉਪਰੰਤ ਇਨ੍ਹਾਂ ਵਿਧੀਆਂ ਨੂੰ ਇੰਨ ਬਿੰਨ ਆਪਣੇ ਸਕੂਲਾਂ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਨੈਸ਼ਨਲ ਅਚੀਵਮੈਂਟ ਸਰਵੇ ਵਿਚ ਬੱਚਿਆਂ ਦੀ ਕਾਰਗੁਜ਼ਾਰੀ ਵਧੀਆ ਹੋ ਸਕੇ।
                ਸਿਖਲਾਈ ਦੌਰਾਨ ਰਿਸੋਰਸ ਪਰਸਨ ਨਰਿੰਦਰਪਾਲ ਸਿੰਘ ਅਤੇ ਇੰਦਰਜੀਤ ਸਿੰਘ ਵਲੋਂ ਸਾਲ 2017 ਵਿੱਚ ਹੋਏ ਨੈਸ ਦੇ ਆਂਕੜਿਆਂ ‘ਤੇ ਚਾਨਣਾ ਪਾਉਣ ਦੇ ਨਾਲ-ਨਾਲ ਸਿੱਖਣ ਪਰਿਣਾਮਾਂ, ਸਪਲੀਮੈਂਟਰੀ ਮਟੀਰੀਅਲ, ਬੱਚਿਆਂ ਅਤੇ ਅਧਿਆਪਕਾਂ ਲਈ ਪ੍ਰਸ਼ਨਾਵਲੀ, ਪ੍ਰੈਕਟਿਸ ਪੇਪਰਾਂ ਅਤੇ ਐਕਸ਼ਨ ਪਲਾਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਦੀ ਸਿਖਲਾਈ ਲਈ ਚਾਹ, ਪਾਣੀ ਅਤੇ ਬੈਠਣ ਦਾ ਸਾਰਾ ਪ੍ਰਬੰਧ ਬਲਾਕ ਸਮਰਾਲਾ ਦੇ ਬਲਾਕ ਨੋਡਲ ਅਫਸਰ ਸਤਨਾਮ ਵਲੋਂ ਕੀਤਾ ਗਿਆ।ਸੈਮੀਨਾਰ ਵਿਚ ਬਲਾਕ ਸਮਰਾਲਾ ਦੇ ਸਕੂਲਾਂ ਤੋਂ ਪੈਂਤੀ ਅਧਿਆਪਕ ਸ਼ਾਮਲ ਹੋਏ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …