Tuesday, July 28, 2026

ਜਵਾਹਰ ਨਵੋਦਿਆ ਵਿਦਿਆਲਿਆ ਦੀ ਮੁੜ ਚੋਣ ਪਰੀਖਿਆ 11 ਅਗਸਤ ਨੂੰ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਵਿੱਦਿਅਕ ਸੈਸ਼ਨ 2021-22 ਦੇ ਲਈ ਜਵਾਹਰ ਨਵੋਦਿਆ ਵਿਦਿਆਲਿਆ ਵਲੋਂ ਜਮਾਤ ਛੇਵੀਂ ਵਿੱਚ ਦਾਖਲੇ ਸੰਬੰਧੀ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪਰੀਖਿਆ-2021 ਦੀ ਤਾਰੀਖ 11 ਅਗਸਤ 2021 ਦਿਨ ਬੁੱਧਵਾਰ ਨੂੰ ਮੁੜ-ਨਿਰਧਾਰਤ ਕਰ ਦਿੱਤੀ ਗਈ ਹੈ।ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਨੇ ਦੱਸਿਆ ਕਿ ਸਾਰੇ ਰਜਿਸਟਰਡ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਚੋਣ ਪਰੀਖਿਆ ਦੀ ਮੁੜ-ਨਿਰਧਾਰਤ ਮਿਤੀ 11.08.2021 ਦੇ ਦਾਖਲਾ ਕਾਰਡ (ਰੋਲ ਨੰਬਰ ਕਾਰਡ) <http://cbseitms.nic.in/index.aspx>) ਤੋਂ ਡਾਊਨਲੋਡ ਕਰਨ ਜਾਂ ਜਵਾਹਰ ਨਵੋਦਿਆ ਵਿਦਿਆਲਿਆ ਭੀਲੋਵਾਲ ਅੰਮ੍ਰਿਤਸਰ-2 ਤੋਂ ਆ ਕੇ ਪ੍ਰਾਪਤ ਕਰ ਸਕਦੇ ਹਨ।ਉਮੀਦਵਾਰਾਂ ਲਈ ਪ੍ਰਾਪਤ ਦਾਖਲਾ ਕਾਰਡ (ਰੋਲ ਨੰਬਰ ਕਾਰਡ) ਪ੍ਰੀਖਿਆ ਕੇਂਦਰ ‘ਤੇ ਲਿਆਉਣਾ ਜ਼ਰੂਰੀ ਹੈ।ਉਮੀਦਵਾਰਾਂ ਲਈ ਦਾਖਲਾ ਕਾਰਡ ਵਿੱਚ ਦਿੱਤੇ ਗਏ ਕੋਵਿਡ ਪ੍ਰੋਟੋਕੋਲ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਜਰੂਰੀ ਹੋਵੇਗਾ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …