ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਨੋਟੀਫਿਕਸੇਨ ਜਾਰੀ ਕਰਕੇ ਬੀ.ਆਰ.ਟੀ.ਐਸ ਅੰਮ੍ਰਿਤਸਰ ਦੀਆਂ ਬੱਸਾਂ
ਦੇ ਕਿਰਾਏ ਅਤੇ ਸਮਾਰਟ ਕਾਰਡਾਂ ਦੇ ਵਸੂਲ ਕੀਤੇ ਜਾ ਰਹੇ ਕਿਰਾਏ ਵਿਚ ਕਟੋਤੀ ਕੀਤੀ ਗਈ ਹੈ।ਸੀ.ਈ.ਓ ਪੰਜਾਬ ਬੱਸ ਮੈਟਰੋ ਸੋਸਾਇਟੀ ਅੰਮ੍ਰਿਤਸਰ ਨੇ ਦੱਸਿਆ ਕਿ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ।ਉਨਾਂ ਦੱਸਿਆ ਕਿ ਹੁਣ ਸਰਕਾਰ ਵਲੋਂ ਕਿਰਾਏ ਵਿੱਚ ਹੋਰ ਕਟੌਤੀ ਕੀਤੀ ਗਈ ਹੈ।ਅੰਮ੍ਰਿਤਸਰ ਦੀਆਂ ਕੁੱਝ ਪ੍ਰਮੁੱਖ ਲੋਕਸ਼ਨਾਂ ਤੋਂ ਬੀ.ਆਰ.ਟੀ.ਐਸ. ਬੱਸ ਸਟੇਸ਼ਨਾਂ ਦਾ ਕਿਰਾਇਆ ਜਿਵੇਂ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਪੁਰਾਣੀ ਚੁੰਗੀ, ਅਲਫਾ ਵਨ ਮਾਲ, ਮੁਸਤਫਾਬਾਦ, ਬੱੱਸ ਸਟੈਂਡ ਅੰਮ੍ਰਿਤਸਰਤੋਂ ਖਾਲਸਾ ਪਬਲਿਕ ਸਕੂਲ, ਰਾਮ ਬਾਗ, ਨਿਊ ਪ੍ਰੀਤ ਨਗਰ ਅਤੇ ਪੁਤਲੀਘਰ ਚੌਂਕ ਤੋਂ ਵਿਜੈ ਨਗਰ, ਛੇਹਰਟਾ ਚੌਂਕ, ਬਸ ਸਟੈਂਡ ਲਈ 5/- ਰੁਪਏ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਇੰਡੀਆ ਗੇਟ, ਗੋਲਡਨ ਗੇਟ, ਵੇਰਕਾ ਨਹਿਰ, ਬੱਸ ਸਟੈਂਡ ਅੰਮ੍ਰਿਤਸਰ ਤੋਂ ਨਰਾਇਣਗੜ੍ਹ, ਵੇਰਕਾ ਨਹਿਰ, ਅਤੇ ਪੁਤਲੀਘਰ ਚੋਂਕ ਤੋਂ ਇੰਡੀਆ ਗੇਟ, ਗੋਲਡਨ ਗੇਟ, ਵੇਰਕਾ ਨਹਿਰ ਲਈ 10/- ਰੁਪਏ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸਮਾਰਟ ਕਾਰਡ ਹੋਲਡਰਾਂ ਲਈ ਨਵੇਂ ਨਿਸਚਿਤ ਕੀਤੇ ਗਏ ਕਿਰਾਏ ਵਿੱਚ 20ਫੀਸਦੀ, ਸੀਨੀਅਰ ਸੀਟੀਜ਼ਨ ਅਤੇ ਦਿਵਿਆਂਗ ਵਿਅਕਤੀਆਂ ਦੇ ਕਿਰਾਏ ਵਿੱਚ 50 ਫੀਸਦੀ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਕਿਰਾਏ ਵਿੱਚ 66 ਫੀਸਦੀ ਕਟੌਤੀ ਕੀਤੀ ਗਈ ਹੈ।ਉਨਾਂ ਦੱਸਿਆ ਕਿ ਨਵੇਂ ਸਮਾਰਟ ਕਾਰਡ ਬਣਾਉਣ ਦੀ ਕੀਮਤ 50/- ਰੁਪਏ ਅਤੇ ਇਸ ਨੂੰ ਰੀਚਾਰਜ਼ ਕਰਵਾਉਣ ਲਈ ਘਟੋ ਘੱਟ ਕੀਮਤ ਵੀ 50/- ਰੁਪਏ ਨਿਰਧਾਰਿਤ ਕੀਤੀ ਗਈ ਹੈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media