Wednesday, March 4, 2026

ਖਾਲਸਾ ਕਾਲਜ ਪਬਲਿਕ ਸਕੂਲ ਦੀ ਮਹਿਤਾਬ ਤੇ ਸਮਰਥ ਰੰਧਾਵਾ ਦੇ ਸੀ.ਬੀ.ਐਸ.ਈ 12ਵੀਂ ’ਚ 98.4 ਫੀਸਦ ਅੰਕ

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਅੰਮ੍ਰਿਤ ਕੌਰ ਨੇ ਹਾਸਲ ਕੀਤੇ 97 ਪ੍ਰਤੀਸ਼ਤ

ਅੰਮ੍ਰਿਤਸਰ, 31 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰੇ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਦੀ ਵਿਦਿਆਰਥਣ ਮਹਿਤਾਬ ਕੌਰ (ਕਾਮਰਸ) ਅਤੇ ਸਮਰਥ ਸਿੰਘ ਰੰਧਾਵਾ (ਹਿਊਮੈਨਟਿਸ) ਨੇ ਸੀ.ਬੀ.ਐਸ.ਈ ਵਲੋਂ ਐਲਾਨੇ ਗਏ 12ਵੀਂ ਬੋਰਡ ਦੀ ਪ੍ਰੀਖਿਆ ’ਚ 98.4 ਫੀਸਦ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੀ ਨਾਨਮੈਡੀਕਲ ਕਰ ਰਹੀ ਅੰਮ੍ਰਿਤ ਕੌਰ ਨੇ 97% ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।12ਵੀਂ ਬੋਰਡ ਨਤੀਜਿਆਂ ’ਚ ਸਕੂਲ ਦਾ 100 ਫ਼ੀਸਦੀ ਰਿਜਲਟ ਆਇਆ ਹੈ।
                     ਖਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਿਹਾ ਕਿ ਸਕੂਲ ਉਕਤ ਦੋਹਾਂ ਵਿਦਿਆਰਥੀਆਂ ਤੋਂ ਇਲਾਵਾ ਮਨਦੀਪ ਸਿੰਘ (ਹਿਊਮੈਨਟਿਸ) ਨੇ 96.6 ਅੰਕਾਂ ਨਾਲ ਦੂਜਾ, ਜਸਕਰਨ ਸਿੰਘ (ਨਾਨ-ਮੈਡੀਕਲ) ਨੇ 96.4 ਨਾਲ ਤੀਜ਼ਾ, ਦ੍ਰਿਸ਼ਟੀ ਅਤੇ ਕਲਸ਼ਪ੍ਰੀਤ ਕੌਰ (ਕਾਮਰਸ) ਨੇ 96.2 ਅੰਕਾਂ ਨਾਲ ਦੋਹਾਂ ਨੇ ਸਾਂਝੇ ਤੌਰ ’ਤੇ ਚੌਥਾ ਸਥਾਨ ਅਤੇ ਰਿਯਾ (ਨਾਨ ਮੈਡੀਕਲ) ਨੇ 95.8 ਅੰਕਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਸਕੂਲ ਦੇ 234 ਵਿਦਿਆਰਥੀਆਂ ਨੇ ਉਕਤ ਪ੍ਰੀਖਿਆ ਦਿੱਤੀ, ਜਿਸ ਵਿਚ ਸਕੂਲ ਦਾ ਨਤੀਜ਼ਾ 100 ਪ੍ਰਤੀਸ਼ਤ ਰਿਹਾ ਹੈ।40 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ ਹਨ।
                 ਇਸੇ ਤਰ੍ਹਾਂ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੇਨਿਊ ਦਾ 12ਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 54 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਜਿਸ ’ਚ 9 ਵਿਦਿਆਰਥੀ 90 ਪ੍ਰਤੀਸ਼ਤ ਤੋਂ ਵੱਧ, 17 ਵਿਦਿਆਰਥੀ 80% ਤੋਂ ਵੱਧ, 20 ਵਿਦਿਆਰਥੀ 70% ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ।
ਉਨ੍ਹਾਂ ਕਿਹਾ ਕਿ ਉਕਤ ਵਿਦਿਆਰਥਣ ਅੰਮ੍ਰਿਤ ਕੌਰ ਤੋਂ ਇਲਾਵਾ ਹੋਰਨਾਂ ’ਚ ਮੈਡੀਕਲ ਦੇ ਅਰਸ਼ਦੀਪ ਸਿੰਘ ਨੇ 96% ਅੰਕ ਹਾਸਲ ਕਰਕੇ ਦੂਸਰਾ ਸਥਾਨ, ਕਾਮਰਸ ਦੀ ਵਿਦਿਆਰਥਣ ਜਸਨੂਰ ਕੌਰ ਨੇ 95.4% ਹਾਸਲ ਕਰਕੇ ਤੀਸਰਾ ਸਥਾਨ, ਨਵਰੋਜ਼ ਕੌਰ ਸਾਇੰਸ ਦੀ ਵਿਦਿਆਰਥਣ ਅਤੇ ਕਰਮਨਪ੍ਰੀਤ ਸਿੰਘ ਆਰਟਸ ਦੇ ਵਿਦਿਆਰਥੀ ਨੇ 95% ਅੰਕ ਹਾਸਿਲ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ।
                   ਪ੍ਰਿੰ: ਅਮਰਜੀਤ ਸਿੰਘ ਗਿੱਲ ਅਤੇ ਪ੍ਰਿੰ: ਨਿਰਮਲਜੀਤ ਕੌਰ ਨੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …