ਪ੍ਰਿੰ: ਗੋਗੋਆਣੀ ਅਤੇ ਪ੍ਰਿੰ: ਨਾਗਪਾਲ ਨੇ ਵਿਦਿਆਰਥੀਆਂ ਨੂੰ ਦਿੱਤੀ ਮੁਬਾਰਕਬਾਦ
ਅੰਮ੍ਰਿਤਸਰ, 31 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚੱਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ
ਸਕੂਲ ਅਤੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਨਤੀਜੇ ’ਚ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਹਾਸਲ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਐਲਾਨੇ ਗਏ ਨਤੀਜ਼ੇ ’ਚ ਲੜਕੀਆਂ ਦੇ ਸਕੂਲ ’ਚੋਂ ਸਾਇੰਸ ਗਰੁੱਪ ਦੀ ਭੂਮੀ ਅਤੇ ਨਿਕਿਤਾ ਨੇ 97.4 ਫ਼ੀਸਦੀ ਅੰਕ ਅਤੇ ਲੜਕਿਆਂ ਦੇ ਸਕੂਲ ’ਚੋਂ ਕਰਨ ਸ਼ਰਮਾ ਨੇ 97.4 ਪ੍ਰਤੀਸ਼ਤ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਖ਼ਾਲਸਾ ਕਾਲਜ ਗਰਲਜ਼ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਅਤੇ ਸਟਾਫ਼ ਨੂੰ ਉਕਤ ਸ਼ਾਨਦਾਰ ਨਤੀਜ਼ੇ ’ਤੇ ਵਧਾਈ ਦਿੱਤੀ।
ਖ਼ਾਲਸਾ ਕਾਲਜ ਗਰਲਜ਼ ਸਕੂਲ ਦੇ ਪ੍ਰਿੰ: ਨਾਗਪਾਲ ਨੇ ਦੱਸਿਆ ਕਿ ਸਕੂਲ ਦੇ ਕਾਮਰਸ ਗਰੁੱਪ ਦੀ ਵਿਦਿਆਰਥਣ ਰੁਚੀ ਨੇ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ, ਕਰਿਸ਼ਮਾ ਰਾਣਾ ਨੇ 96.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।ਸਾਇੰਸ ਗਰੁੱਪ ਦੀ ਸਾਕਸ਼ੀ ਜੋਸ਼ੀ ਅਤੇ ਕਾਮਰਸ ਦੀ ਰੁਪਾਲੀ ਨੇ 94.4 ਪ੍ਰਤੀਸ਼ਤ ਨਾਲ ਚੌਥਾ, ਆਰਟਸ ਗਰੁੱਪ ਦੀ ਮਨਿੰਦਰ ਕੌਰ ਅਤੇ ਪਾਇਲ ਨੇ 94 ਫ਼ੀਸਦੀ ਨਾਲ 5ਵਾਂ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਹੋਰਨਾਂ ਵਿਦਿਆਰਥਣਾਂ ’ਚ ਕਾਮਰਸ ਦੀ ਨਵਨੀਤ ਕੌਰ ਨੇ 93.4, ਆਰਟਸ ਦੀ ਭੂਮੀ ਨੇ 91.8, ਦ੍ਰਿਸ਼ਟੀ ਨੇ 91.2 ਫੀਸਦ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਖ਼ਾਲਸਾ ਸੀ: ਸੈਕੰਡਰੀ ਸਕੂਲ ਦੇ ਪ੍ਰਿੰ: ਡਾ. ਗੋਗੋਆਣੀ ਨੇ ਦੱਸਿਆ ਕਿ ਇਸ ਸਾਲ ਸੈਸ਼ਨ 2019-20 ’ਚ ਉਕਤ ਬੋਰਡ ਦੇ ਸਾਲਾਨਾ ਇਮਤਿਹਾਨ ’ਚ 12ਵੀਂ ਦੇ ਕੁੱਲ 366 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ’ਚ ਆਰਟਸ ਗਰੁੱਪ ਦੇ 259, ਸਾਇੰਸ ਦੇ 42 ਅਤੇ ਕਾਮਰਸ ਦੇ 65 ਵਿਦਿਆਰਥੀ ਸਨ।
ਉਨ੍ਹਾਂ ਕਿਹਾ ਕਿ ਕਾਮਰਸ ਦਾ ਵਿਦਿਆਰਥੀ ਕਰਨ ਸ਼ਰਮਾ 97.4 ਪ੍ਰਤੀਸ਼ਤ ਪ੍ਰਾਪਤ ਕਰਕੇ ਪਹਿਲਾ, ਆਰਟਸ ਮਹਿਕਪ੍ਰੀਤ ਸਿੰਘ ਨੇ 95.4 ਫ਼ੀਸਦੀ ਅੰਕ ਨਾਲ ਦੂਜਾ, ਕਾਮਰਸ ’ਚ ਸ਼ਹਿਨਾਜ਼ਦੀਪ ਸਿੰਘ ਨੇ 94.8 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਰਟਸ ’ਚੋਂ ਰੋਬਨਜੀਤ ਸਿੰਘ ਨੇ 93.2 ਨਾਲ ਚੌਥਾ ਅਤੇ ਕਾਮਰਸ ’ਚੋਂ ਕੋਮਲਪ੍ਰੀਤ ਸਿੰਘ ਨੇ 92.4 ਅੰਕਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ।
Punjab Post Daily Online Newspaper & Print Media