ਪਠਾਨਕੋਟ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਸਰਕਾਰੀ ਪ੍ਰਾਇਮਰੀ ਸਕੂਲ ਨੋਮਲਾ ਵਿਖੇ ਸਕੂਲ ਮੁੱਖ ਅਧਿਆਪਕ ਨੀਰਜ਼ ਕੁਮਾਰ ਦੀ ਅਗਵਾਈ ਹੇਠ ਰੁੱਖ
ਲਗਾਓ, ਵਾਤਾਵਰਨ ਬਚਾਓ ਮੁਹਿੰਮ ਤਹਿਤ ਵਾਤਾਵਰਣ ਦਿਵਸ ਮਨਾਇਆ ਗਿਆ। ਵਾਤਾਵਰਣ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਪਿੰਡ ਦੀ ਸਰਪੰਚ ਕਰਮਜੀਤ ਅਤੇ ਸਾਬਕਾ ਸਰਪੰਚ ਸਿਕੰਦਰ ਸਿੰਘ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ।ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਮੁੱਖ ਅਧਿਆਪਕ ਨੀਰਜ਼ ਕੁਮਾਰ ਨੇ ਸਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਵਿਸਤਾਰ ਨਾਲ ਦੱਸਿਆ।ਸਮਾਗਮ ਦੇ ਅੰਤ ‘ਚ ‘ਰੁੱਖ ਲਗਾਓ, ਵਾਤਾਵਰਨ ਬਚਾਓ’ ਮੁਹਿੰਮ ਤਹਿਤ ਸਕੂਲ ਦੇ ਮੈਦਾਨ ਵਿੱਚ ਫਲਦਾਰ ਅਤੇ ਛਾਂਦਾਰ ਰੁੱਖ ਲਗਾਏ ਗਏ।
ਇਸ ਮੌਕੇ ਤੇ ਸੁਨੀਲ ਕੁਮਾਰ, ਈਸਾ, ਮਿਡ ਡੇ ਮੀਲ ਵਰਕਰ ਸੁਦੇਸ਼ ਕੁਮਾਰੀ, ਦਰਸ਼ਨਾ ਦੇਵੀ, ਹੀਨਾ, ਰਾਜ ਕੁਮਾਰ ਠਾਕੁਰ, ਬਿਕਰਮ ਸਿੰਘ, ਬ੍ਰਹਮ ਸਿੰਘ, ਸ਼ਸ਼ੀ ਸਿੰਘ, ਜਗਦੇਵ ਸਿੰਘ, ਐਸ.ਐਮ.ਸੀ ਚੇਅਰਮੈਨ ਰੀਨਾ ਠਾਕੁਰ, ਨਿਰਮਲ ਸਿੰਘ, ਸੇਰ ਸਿੰਘ, ਸੁਨੀਤਾ ਦੇਵੀ ਆਦਿ ਹਾਜ਼ਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ਵਿੱਚ ਜਿਲ੍ਹੇ `ਚੋਂ ਹਾਸਲ ਕੀਤੀਆਂ ਸ਼ਾਨਦਾਰ ਪੁਜ਼ੀਸ਼ਨਾਂ
ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਅਕਾਦਮਿਕ ਉਤਮਤਾ ਦੀ ਆਪਣੀ …
Punjab Post Daily Online Newspaper & Print Media