ਭੀਖੀ, 1 ਅਗਸਤ (ਕਮਲ ਕਾਂਤ) – ਯੂਥ ਕਾਂਗਰਸ ਮਾਨਸਾ ਦੀ ਟੀਮ ਵਲੋਂ ਰੋਜ਼ਾਨਾ ਹੀ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ
ਹੈ।ਇਹ ਪ੍ਰਗਟਾਵਾ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਚੁਸਪਿੰਦਰਬੀਰ ਸਿੰਘ ਭੁਪਾਲ ਨੇ ਕੀਤਾ।ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੀ ਟੀਮ ਪਿੰਡ-ਪਿੰਡ ਜਾ ਕੇ ਨੋਜਵਾਨਾਂ ਨੂੰ ਨਸ਼ੇ ਛੱਡਣ ਅਤੇ ਖੇਡਾਂ ਵੱਲ ਵਧਣ ਲਈ ਪ੍ਰੇਰਿਤ ਕਰ ਰਹੀ ਹੈ।ਉਨ੍ਹਾਂ ਕਿਹਾ ਕਿ `ਹੁਣ ਛੱਡ ਨਸ਼ਿਆਂ ਦੀ ਗੱਲ ਮਾਨਸਾ ਵੱਧ ਰਿਹਾ ਖੇਡਾਂ ਵੱਲ ਮੁਹਿੰਮ` ਤਹਿਤ ਬੁਢਲਾਡਾ ਵਿਖੇ ਸ਼ਹਿਰ ਦੀਆਂ ਵਾਰਡਾਂ ਤੇ ਪਿੰਡ ਕੁਲਹਿਰੀ ਦੇ ਨੌਜਵਾਨ ਖਿਡਾਰੀਆਂ ਨੂੰ ਮਿਲ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਸਬੰਧੀ ਹਰ ਤਰਾਂ ਦਾ ਖੇਡਾਂ ਦਾ ਸਮਾਨ ਜਿਵੇਂ ਕਬੱਡੀ ਲਈ ਸਪੋਰਟਸ ਕਿੱਟਾਂ, ਟੀ-ਸ਼ਰਟਾਂ, ਲੋਅਰਾਂ, ਬਾਸਕਿਟ ਬਾਲਾਂ, ਵਾਲੀਵਾਲ, ਬੈਡਮਿੰਟਨ, ਫੁੱਟਬਾਲ ਅਤੇ ਕ੍ਰਿਕਟ ਕਿੱਟਾਂ ਦਿੱਤੀਆਂ ਗਈਆਂ।ਯੂਥ ਕਾਂਗਰਸ ਦੀ ਸੋਚ ਨਾਲ ਜੋੜਣ ਤੇ ਨੋਜਵਾਨਾਂ ਦੇ ਭਵਿੱਖ ਬਾਰੇ ਸੋਚਣ ਲਈ ਚੰਗੇ ਆਗੂ ਤਿਆਰ ਕਰਨ ਸਬੰਧੀ ਗੱਲਬਾਤ ਵੀ ਕੀਤੀ ਗਈ।ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀਆਂ ਸਕੂਲਾਂ ਕਾਲਜ਼ਾਂ ਦੀਆਂ ਫੀਸਾਂ ਪੰਜਾਬ ਯੂਥ ਕਾਂਗਰਸ ਵਲੋਂ ਮੁਹੱਈਆ ਕਰਵਾਉਣ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ।ਹਲਕਾ ਇੰਚਾਰਜ਼ ਬੁਢਲਾਡਾ ਮੈਡਮ ਰਣਜੀਤ ਕੌਰ ਭੱਟੀ ਜੀ ਪਹੁੰਚੇ ਤੇ ਉਹਨਾਂ ਨੇ ਨੋਜਵਾਨਾਂ ਨੂੰ ਯੂਥ ਕਾਂਗਰਸ ਟੀਮ ਨਾਲ ਮਿਲ ਕੇ ਜਿਲ੍ਹੇ ਵਿੱਚ ਚੰਗੇ ਕੰਮਾਂ ਕਰਨ ਲਈ ਹੱਲਾਸ਼ੇਰੀ ਦਿੱਤੀ।
ਇਸ ਮੌਕੇ ਬੁਢਲਾਡਾ ਸ਼ਹਿਰੀ ਪ੍ਰਧਾਨ ਦੀਪਕ ਕੁਮਾਰ ਦੇ ਸ਼ਹਿਰ ਦੇ ਸਮੁੱਚੇ ਯੂਥ ਮੈਂਬਰ, ਜਿਲ੍ਹਾ ਵਾਈਸ ਪ੍ਰਧਾਨ ਲਖਵਿੰਦਰ ਬੱਛੋਆਣਾ, ਲਵਲੀ ਬੁਢਲਾਡਾ, ਹਲਕਾ ਪ੍ਰਧਾਨ ਲੱਕੀ ਬੋੜਾਵਾਲ, ਬਲਾਕ ਪ੍ਰਧਾਨ ਗੁਰਪ੍ਰੀਤ ਬਰ੍ਹੇ, ਬੱਬੂ ਬਰੇ, ਨਿਰਮਲ ਰੱਲੀ, ਅੰਗਰੇਜ਼ ਆਡੀਆਂ ਵਾਲੀ, ਗੁਰਦੀਪ ਗੁਰਨੇ ਕਾਲਾ ਝਲਬੂਟੀ ਅਤੇ ਸਮੁੱਚੀ ਯੂਥ ਕਾਂਗਰਸ ਬੁਢਲਾਡਾ ਟੀਮ ਹਾਜ਼ਰ ਰਹੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media