ਅੰਮ੍ਰਿਤਸਰ 1 ਅਗਸਤ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਸ਼੍ਰੀ ਦੁਰਗਿਆਨਾ ਮੰਦਰ ਦੀ ਡਬਲ ਪਾਰਕਿੰਗ ਵਿਚ
ਲੱਗੇ ਇਲੈਕਟਰੋਨਿਕ ਬੂਮ ਬੈਰੀਅਰ ਦਾ ਉਦਘਾਟਨ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਸ਼੍ਰੀ ਦੁਰਗਿਆਨਾ ਮੰਦਰ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਪਾਰਕਿੰਗ ਵਿਚ ਕੋਈ ਸਮੱਸਿਆ ਨਹੀ ਆਵੇਗੀ ਅਤੇ ਪਾਰਕਿੰਗ ਵਿਚ ਦਾਖਲੇ ਸਮੇਂ ਉਨ੍ਹਾਂ ਨੂੰ ਇਲੈਕਟਰਾਨਿਕ ਵਿਧੀ ਰਾਹੀ ਹੀ ਵਾਹਨਾਂ ਦੀ ਪਰਚੀ ਮਿਲੇਗੀ।
ਸੋਨੀ ਨੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨ੍ਹਾਂ ਦੀ ਦੇਖ ਰੇਖ ਹੇਠ ਸ਼੍ਰੀ ਦੁਰਗਿਆਨਾ ਮੰਦਰ ਵਿੱਚ ਵਿਕਾਸ ਕਾਰਜ਼ ਕਾਫੀ ਤੇਜ਼ੀ ਨਾਲ ਚੱਲ ਰਹੇ ਹਨ।ਸੋਨੀ ਨੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਹਮੇਸ਼ਾਂ ਹੀ ਉਨਾਂ ਨਾਲ ਖੜੇ ਹਨ।ਉਨਾਂ ਨੇ ਲੋੜ ਪੈਣ ‘ਤੇ ਹਰ ਕਿਸਮ ਦੀ ਮਦਦ ਦੇਣ ਦਾ ਭਰੋਸਾ ਦਿੱਤਾ।ਮੰਦਰ ਕਮੇਟੀ ਦੇ ਪ੍ਰਬੰਧਕਾਂ ਵਲੋ ਸੋਨੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਕੋਸਲਰ ਵਿਕਾਸ ਸੋਨੀ, ਧਰਮਵੀਰ ਸਰੀਨ, ਪ੍ਰਧਾਨ ਸ਼੍ਰੀ ਦੁਰਗਿਆਨਾ ਮੰਦਰ ਕਮੇਟੀ ਰਮੇਸ਼ ਸਰਮਾ, ਜਨਰਲ ਸਕੱਤਰ ਅਰੁਣ ਖੰਨਾ, ਵਿੱਤ ਸਕੱਤਰ ਇੰਜ: ਰਮੇਸ਼ ਸ਼ਰਮਾ, ਮੈਨੇਜਰ ਰਾਜ ਕੁਮਾਰ ਵਧਵਾ, ਵਿੱਕੀ ਦੱਤਾ, ਰਮਨ ਬਾਬਾ, ਤਾਨਿਸ਼ ਤਲਵਾੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media