ਨਵੀਂ ਦਿੱਲੀ, 2 ਅਗਸਤ (ਪੰਜਾਬ ਪੋਸਟ ਬਿਊਰੋ) – `ਨਾਨਕ ਏਡ` ਵਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ
ਸਭਾ, ਗ੍ਰੇਟਰ ਕੈਲਾਸ਼ ਪਹਾੜੀ ਵਾਲਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਕੋਰੋਨਾ ਮਹਾਂਮਾਰੀ ਦੀ ਤੀਜ਼ੀ ਲਹਿਰ ਦੇ ਵਿਚਕਾਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਖ਼ੁਦ ਖ਼ੂਨਦਾਨ ਕੀਤਾ।ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਮੁਖੀ ਜਤਿੰਦਰ ਸਿੰਘ ਸ਼ੰਟੀ ਦੀ ਅਗਵਾਈ ਵਿੱਚ, ਗੁਰੂ ਤੇਗ਼ ਬਹਾਦਰ ਹਸਪਤਾਲ ਦੇ ਬਲੱਡ ਬੈਂਕ ਦੇ ਡਾਕਟਰਾਂ ਅਤੇ ਟੈਕਨੀਸ਼ਨਾਂ ਨੇ ਖ਼ੂਨਦਾਨ ਕਰਨ ਦੇ ਚਾਹਵਾਨਾਂ ਨੂੰ ਪੂਰੀ ਜਾਂਚ ਤੋਂ ਬਾਅਦ ਹੀ ਖ਼ੂਨਦਾਨ ਕਰਨ ਦੀ ਪ੍ਰਵਾਨਗੀ ਦਿੱਤੀ।
ਜੀ.ਕੇ ਨੇ ਕਿਹਾ ਕਿ ਨਾਨਕ ਏਡ ਅਤੇ ਪਹਾੜੀ ਵਾਲਾ ਗੁਰਦੁਆਰਾ ਕਮੇਟੀ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪੈਦਾ ਹੋਈ ਭਿਆਨਕ ਸਥਿਤੀ ਬਾਰੇ ਚਿੰਤਤ ਹੈ, ਤਾਂ ਜੋ ਇਹ ਦੁਬਾਰਾ ਨਾ ਵਾਪਰੇ।ਇਸ ਲਈ ਵੈਕਸੀਨ ਕੈਂਪਾਂ ‘ਚ ਲਗਭਗ 5000 ਲੋਕਾਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਮੁਫ਼ਤ ਟੀਕੇ ਲਗਾਏ ਗਏ ਹਨ।ਤਾਲਾਬੰਦੀ ਦੌਰਾਨ ਇੱਥੇ ਲਗਾਤਾਰ ਆਕਸੀਜਨ ਲੰਗਰ ਵਰਤਾਇਆ ਸੀ। ਜੋ ਉਨਾਂ ਦੇ ਸੇਵਾਦਾਰ ਪੁਲਿਸ ਦੀਆਂ ਲਾਠੀਆਂ ਖਾ ਕੇ ਪੰਜਾਬ ਅਤੇ ਉਤਰਾਖੰਡ ਤੋਂ ਲਿਆਉਂਦੇ ਸਨ।
ਜੀ.ਕੇ ਨੇ ਸ਼ੰਟੀ ਨੂੰ ਪਦਮ ਸ਼੍ਰੀ ਅਤੇ ਆਫ਼ਤ ਪ੍ਰਬੰਧਨ ਵਿੱਚ ਡਾਕਟਰੇਟ ਪ੍ਰਾਪਤ ਕਰਨ ਤੇ ਵਧਾਈ ਵੀ ਦਿੱਤੀ। ਗੁਰਦੁਆਰਾ ਪਹਾੜੀ ਵਾਲਾ ਦੇ ਪ੍ਰਧਾਨ ਐਚ.ਐਸ ਦੁੱਗਲ, ਜਨਰਲ ਸਕੱਤਰ ਗੁਲਸ਼ਨ ਬੀਰ ਸਿੰਘ, ਮਾਤਾ ਗੁਜ਼ਰੀ ਸਕੂਲ ਦੇ ਚੇਅਰਮੈਨ ਬਲਬੀਰ ਸਿੰਘ ਕੋਹਲੀ, ਮਾਤਾ ਗੁਜਰੀ ਮੈਡੀਕਲ ਸੈਂਟਰ ਦੇ ਚੇਅਰਮੈਨ ਨਵੀਨ ਪਾਲ ਸਿੰਘ ਭੰਡਾਰੀ, ਦਿੱਲੀ ਕਮੇਟੀ ਦੇ ਮੈਂਬਰ ਚਮਨ ਸਿੰਘ, ਪਰਮਜੀਤ ਸਿੰਘ ਰਾਣਾ, ਹਰਜਿੰਦਰ ਸਿੰਘ, ਹਰਜੀਤ ਸਿੰਘ ਜੀ.ਕੇ ਅਤੇ ਜਾਗੋ ਪਾਰਟੀ ਦੇ ਕਈ ਆਗੂਆਂ ਨੇ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕੀਤਾ।ਇਸ ਮੌਕੇ ਕੁੱਲ 151 ਸਵੈਇੱਛਕ ਖ਼ੂਨਦਾਨੀਆਂ ਵਿਚੋਂ 125 ਲੋਕ ਖ਼ੂਨਦਾਨ ਕਰਨ ਦੇ ਯੋਗ ਪਾਏ ਗਏ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media