Tuesday, September 8, 2026

ਫੋਕਲ ਪੁਆਇੰਟ ਪੋਸਟ ਆਫਿਸ ਦੀ ਨਵੀਂ ਬਿਲਡਿੰਗ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 3 ਅਗਸਤ (ਸੁਖਬੀਰ ਸਿੰਘ) – ਫੋਕਲ ਪੁਆਇੰਟ ਪੋਸਟ ਆਫਿਸ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਅਸਿਸਟੈਂਸ ਸੁਪਰਡੈਂਟ ਪੋਸਟ ਆਫਿਸ ਸਤਿੰਦਰ ਸਿੰਘ ਲਹਿਰੀ ਵਲੋਂ ਕੀਤਾ ਗਿਆ।ਪੋਸਟ ਆਫਿਸ ਦੇ ਸਬ ਪੋਸਟ ਮਾਸਟਰ ਗੁਰਪ੍ਰੀਤ ਸਿੰਘ ਭਾਟੀਆ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤਸਰ ਪੋਸਟਲ ਡਿਪਾਰਟਮੈਂਟ ਦੇ ਸੀਨੀਅਰ ਸੁਪਰਡੈਂਟ ਦੀਪਕ ਸ਼ਰਮਾ ਦੇ ਯਤਨਾਂ ਸਦਕਾ ਫੋਕਲ ਪੁਆਇੰਟ ਪੋਸਟ ਆਫਿਸ ਨੂੰ ਜਵਾਹਰ ਨਗਰ ਤੋਂ ਬਦਲ ਕੇ ਮੇਨ ਮਹਿਤਾ ਰੋਡ, ਗਲੀ ਨੰਬਰ 5, ਮਕਬੂਲ ਪੁਰਾ ਵਿਖੇ ਸ਼ਿਫਟ ਕੀਤਾ ਗਿਆ ਹੈ।
                    ਇਸ ਮੌਕੇ ਹਰਵੰਤ ਸਿੰਘ ਇੰਸਪੈਕਟਰ ਪੋਸਟਲ ਡਿਪਾਰਟਮੈਂਟ, ਮਨੋਜ ਕੁਮਾਰ ਇੰਸਪੈਕਟਰ ਪੋਸਟਲ ਡਿਪਾਰਟਮੈਂਟ, ਊਧਮ ਸਿੰਘ, ਵਿਜੇ ਕੁਮਾਰ, ਮਨਜੀਤ ਸਿੰਘ, ਮਨੀਸ਼ ਕਪੂਰ ਡਿਪਟੀ ਪੋਸਟ ਮਾਸਟਰ ਜੀ.ਪੀ.ਓ, ਵਿਪਨ ਕੁਮਾਰ, ਰਾਕੇਸ਼ ਕੁਮਾਰ, ਜਗਦੀਪ ਸਿੰਘ ਤੇ ਇਲਾਕੇ ਦੇ ਪਤਵੰਤੇ ਹਾਜਰ ਸਨ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …