Tuesday, April 21, 2026

ਸੂਬਾ ਸਰਕਾਰ ਵਲੋਂ ‘ਮੇਰਾ ਕਾਮ, ਮੇਰਾ ਮਾਨ’ ਸਕੀਮ ਤਹਿਤ ਦਿੱਤੀ ਜਾਵੇਗੀ ਮੁਫ਼ਤ ਕਿੱਤਾ ਸਿਖਲਾਈ

ਕਪੂਰਥਲਾ, 3 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਸ਼ੁਰੂ ਕੀਤੀ ਗਈ ਸਕੀਮ ‘ਮੇਰਾ ਕਾਮ, ਮੇਰਾ ਮਾਨ’ ਤਹਿਤ ਰਜਿਸਟਰਡ ਕਾਮਿਆਂ ਨੂੰ ਮੁਫ਼ਤ ਕਿੱਤਾ ਸਿਖਲਾਈ ਦੇ ਨਾਲ ਨਾਲ 2500/- ਰੁਪਏ ਪ੍ਰਤੀ ਮਹੀਨਾ ਮਿਲਣਗੇ।
                ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ.ਪੀ ਆਂਗਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਮੇਨੈਜਮੈਂਟ ਯੂਨਿਟ ਦੇ ਅਧਿਕਾਰੀਆਂ ਵਲੋਂ ਲਗਾਤਾਰ ਇਸ ਸਕੀਮ ਦੇ ਅਨੁਸਾਰ ਪੰਜਾਬ ਹਨਿਰ ਵਿਕਾਸ ਮਿਸ਼ਨ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਵਰਕਰਾਂ ਨੂੰ ਫੋਨ ਦੁਆਰਾ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਇਹ ਕੋਰਸ ਤਕਰੀਬਨ 3 ਤੋਂ 6 ਮਹੀਨੇ ਦੇ ਹੋਣਗੇ।ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ‘ਮੇਰਾ ਕਾਮ ,ਮੇਰਾ ਮਾਨ’ ਸਕੀਮ ਦੇ ਤਹਿਤ ਦੋ ਤਰਾਂ ਦੀਆਂ ਸੂਚੀਆਂ ਭੇਜੀਆਂ ਗਈਆਂ ਜਿਸ ਅਨੁਸਾਰ ਪਹਿਲੀ ਸੂਚੀ ਵਿੱਚ 18 ਤੋਂ 35 ਸਾਲ ਅਤੇ ਦੂਜੀ ਸੂਚੀ 36 ਤੋਂ 45 ਸਾਲ ਦੇ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।
                  ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜ਼ਿਲ੍ਹਾ ਪੱਧਰੀ ਮੈਨੇਜਰ ਰਾਜੇਸ਼ ਬਾਹਰੀ ਨੇ ਦੱਸਿਆ ਕਿ ਇਨ੍ਹਾਂ ਕਾਮਿਆਂ ਲਈ ਪੰਜਾਬ ਸਰਕਾਰ ਵਲੋਂ ਪੈਕਰ, ਬਿਊਟੀ ਥੈਰੇਪਿਸਟ, ਕਪੜੇ ਸਿਖਲਾਈ, ਲੋਜਿਸਟਿਕਸ, ਨਰਸਿੰਗ ਆਦਿ ਨਾਲ ਸਬੰਧਿਤ ਬਹੁਤ ਸਾਰੇ ਕੋਰਸ ਮੁਹੱਈਆ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਕਾਮਿਆਂ ਨੂੰ ਕੋਰਸ ਪੂਰਾ ਕਰਨ ਉਪਰੰਤ ਸਰਟੀਫਿਕੇਟ ਦੇ ਨਾਲ 2500 ਰੁਪਏ ਮਹੀਨਾ ਵੀ ਦਿੱਤਾ ਜਾਵੇਗਾ ਅਤੇ ਚਾਹਵਾਨ ਕਾਮਿਆਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਲੈਣ ਵਿੱਚ ਮਦਦ ਦਿੱਤੀ ਜਾਵੇਗੀ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …