ਸਮਰਾਲਾ, 5 ਅਗਸਤ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਬਲਾਕ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵੀਰ
ਸਿੰਘ ਖੀਰਨੀਆਂ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਬੌਂਦਲੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਿਸਾਨੀ ਸਬੰਧੀ ਵੱਖ-ਵੱਖ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ।ਇਸ ਤੋਂ ਇਲਾਵਾ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਅਤੇ ਦਿੱਲੀ ਦੀ ਸੰਸਦ ਦੇ ਬਾਹਰ ਕਿਸਾਨਾਂ ਵਲੋਂ ਜੋ ਪਾਰਲੀਮੈਂਟ ਚਲਾਈ ਜਾ ਰਹੀ ਹੈ।ਉਸ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਿਰਕਤ ਕਰਨ ਦੀ ਅਪੀਲ ਕੀਤੀ ਗਈ।ਝੋਨੇ ਦੀ ਲਵਾਈ ਖਤਮ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਹੁਣ ਖੇਤਾਂ ਵਲੋਂ ਵਿਹਲ ਮਿਲ ਚੁੱਕੀ ਹੈ।ਜੇਕਰ ਵੱਧ ਤੋਂ ਵੱਧ ਕਿਸਾਨ ਦਿੱਲੀ ਪਹੁੰਚਣਗੇ ਤਾਂ ਸੰਘਰਸ਼ ਵਿੱਚ ਹੋਰ ਜੋਸ਼ ਵਧੇਗਾ।
ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੇ ਸਮੂਹ ਵਰਕਰਾਂ ਨੂੰ ਬੇਨਤੀ ਕੀਤੀ ਕਿ ਉਹ ਹਰੇਕ ਪਿੰਡ ਵਿੱਚ ਜਾ ਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਮੈਂਬਰਸ਼ਿਪ ਵਿੱਚ ਵਾਧਾ ਕਰਨ, ਤਾਂ ਜੋ ਇਸ ਯੂਨੀਅਨ ਨੂੰ ਵੱਧ ਤੋਂ ਵੱਧ ਮਜ਼ਬੂਤ ਬਣਾ ਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾ ਸਕੇ।
ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਿੱਕਰ ਸਿੰਘ ਕੋਟਲਾ ਸਮਸ਼ਪੁਰ, ਜੀਤ ਸਿੰਘ ਟੋਡਰਪੁਰ, ਜੀਵਨ ਸਿੰਘ ਮੱਲ ਮਾਜ਼ਰਾ, ਮੇਵਾ ਸਿੰਘ ਬੌਂਦਲੀ, ਦਲੀਪ ਸਿੰਘ ਚਹਿਲਾਂ, ਪਾਲ ਸਿੰਘ ਗਹਿਲੇਵਾਲ, ਗੁਰਦੀਪ ਸਿੰਘ ਖੀਰਨੀਆਂ, ਸੁਖਪਾਲ ਸਿੰਘ ਸਰਪੰਚ ਰਾਜੇਵਾਲ, ਗੁਰਪ੍ਰੀਤ ਸਿੰਘ ਰਾਜੇਵਾਲ, ਜਰਨੈਲ ਸਿੰਘ ਕਟਾਣਾ ਸਾਹਿਬ, ਦਲਵਾਰਾ ਸਿੰਘ ਕਟਾਣਾ ਸਾਹਿਬ, ਨਰਿੰਦਰ ਸਿੰਘ ਕਟਾਣਾ ਸਾਹਿਬ, ਬਲਜੀਤ ਸਿੰਘ ਕਟਾਣਾ ਸਾਹਿਬ, ਜਗਪਾਲ ਸਿੰਘ ਗਹਿਲੇਵਾਲ, ਗੁਰਮੇਲ ਸਿੰਘ ਮੰਜਾਲੀਆਂ, ਦਰਸ਼ਨ ਸਿੰਘ ਮੁਸ਼ਕਾਬਾਦ ਆਦਿ ਹਾਜ਼ਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media