Saturday, September 5, 2026

ਸਮਰਾਲਾ ਹਾਕੀ ਕਲੱਬ ਵਲੋਂ ਭਾਰਤੀ ਪੁਰਸ਼ ਹਾਕੀ ਟੀਮ ਦੀ ਜਿੱਤ ਦੀ ਖੁਸ਼ੀ ‘ਚ ਵੰਡੇ ਲੱਡੂ

ਸਮਰਾਲਾ, 5 ਅਗਸਤ (ਇੰਦਰਜੀਤ ਸਿੰਘ ਕੰਗ) – ਟੋਕਿਓ ਵਿਖੇ ਚੱਲ ਰਹੀਆਂ ਉਲੰਪਿਕ ਖੇਡਾਂ ਵਿੱਚ ਅੱਜ ਉਸ ਮੌਕੇ ਇਤਿਹਾਸ ਸਿਰਜ਼ਿਆ ਗਿਆ, ਜਦੋਂ ਭਾਰਤ ਦੀ ਪੁਰਸ਼ ਹਾਕੀ ਟੀਮ ਵਲੋਂ 41 ਸਾਲ ਬਾਅਦ ਮੈਡਲ ਦਾ ਸੋਕਾ ਤੋੜਦਿਆਂ ਤੀਜ਼ਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ।ਇਸ ਜਿੱਤ ਨਾਲ ਪੂਰੇ ਭਾਰਤ ਦੇ ਹਾਕੀ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਇਸੇ ਖੁਸ਼ੀ ਨੂੰ ਅੱਜ ਸਮਰਾਲਾ ਹਾਕੀ ਕਲੱਬ ਵਲੋਂ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਬਜ਼ਾਰ ਵਿੱਚ ਲੱਡੂ ਵੰਡ ਕੇ ਸਾਂਝਾ ਕੀਤਾ ਗਿਆ।ਗੁਰਪ੍ਰੀਤ ਬੇਦੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਲਈ ਸੁਨਹਿਰਾ ਹੋ ਨਿਬੜਿਆ ਜਦੋਂ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5 ਦੇ ਮੁਕਾਬਲੇ 4 ਗੋਲਾਂ ਨਾਲ ਹਰਾਇਆ।ਸਮਰਾਲਾ ਹਾਕੀ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਸਥਾਨਕ ਚੌੜਾ ਬਜ਼ਾਰ ਵਿਖੇ ਇਕੱਠੇ ਹੋ ਕੇ ਭਾਰਤ ਦੀ ਸਮੁੱਚੀ ਹਾਕੀ ਟੀਮ ਅਤੇ ਕਪਤਾਨ ਮਨਪ੍ਰੀਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਅਤੇ ਦੁਕਾਨਾਂ ਤੇ ਜਾ ਕੇ ਲੱਡੂ ਵੰਡ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
                   ਇਸ ਮੌਕੇ ਰੁਪਿੰਦਰ ਸਿੰਘ ਗਿੱਲ, ਕਮਲਜੀਤ ਸਿੰਘ ਮੱਲੀ, ਅਮਨ ਗੁਪਤਾ, ਡਾ. ਦਵਿੰਦਰ ਤਿਵਾੜੀ, ਭੁਪਿੰਦਰ ਸਿੰਘ ਰਿਐਤ, ਲਾਡੀ ਉਟਾਲਾਂ, ਅਮਨਪ੍ਰੀਤ ਸਿੰਘ ਮਾਂਗਟ, ਹਰਪ੍ਰੀਤ ਸਿੰਘ ਕੋਟਾਲਾ ਸਪੋਰਟਸ, ਬਿੱਟੂ ਬੇਦੀ, ਰਿੰਕੂ ਵਾਲੀਆ, ਬਲਦੇਵ ਰਾਮ, ਸੁਰਿੰਦਰ ਸਿੰਘ, ਅੰਮਿ੍ਰਤਪਾਲ ਸਮਰਾਲਾ, ਕਾਲਾ ਸਿਹਾਲਾ, ਡਾ. ਕਰਨ ਸ਼ਰਮਾ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …