ਅੰਮ੍ਰਿਤਸਰ, 6 ਅਗਸਤ (ਜਗਦੀਪ ਸਿੰਘ) – ਪੰਜਾਬੀ ਲੇਖਕ ਡਾ. ਜਸਬੀਰ ਸਿੰਘ ਸਰਨਾ ਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ
ਪੜ੍ਹ ਚੁੱਕੇ ਤੇ ਇਸ ਸਮੇਂ ਪੜ੍ਹ ਰਹੇ ਲੇਖਕਾਂ ਪਾਸੋਂ ਅਦਬਨਾਮਾ ਦੀ ਦੂਜੀ ਸੋਧੀ ਹੋਈ ਐਡੀਸ਼ਨ ਪ੍ਰਕਾਸ਼ਿਤ ਕਰਨ ਲਈ ਵੇਰਵੇ ਮੰਗੇ ਹਨ।ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੋਵਾਂ ਲੇਖਕਾਂ ਨੇ ਕਿਹਾ ਕਿ ਅਦਬਨਾਮਾ ਖਾਲਸਾ ਕਾਲਜ ਦੀ ਪਹਿਲੀ ਐਡੀਸ਼ਨ 2017 ਵਿੱਚ ਛਾਪੀ ਗਈ ਸੀ, ਜੋ ਹੁਣ ਖ਼ਤਮ ਹੋ ਚੁੱਕੀ ਹੈ।ਹੁਣ ਦੂਜੀ ਅਡੀਸ਼ਨ ਛਾਪਣ ਦੀ ਤਿਆਰੀ ਹੈ।ਇਸ ਲਈ ਸਾਹਿਤਕਾਰਾਂ ਨੂੰ ਬੇਨਤੀ ਹੈ ਕਿ ਉਹ ਨਾਮ, ਜਨਮ ਮਿਤੀ ਸਥਾਨ, ਮਾਤਾ ਪਿਤਾ ਦਾ ਨਾਮ, ਕਿੱਤੇ ਦਾ ਵੇਰਵਾ, ਛਪੀਆਂ ਪੁਸਤਕਾਂ ਦਾ ਵੇਰਵਾ, ਛਪਣ ਸਾਲ ਸਮੇਤ, ਸਾਲ ਜਦੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਾਈ ਜਾਂ ਨੌਕਰੀ ਕੀਤੀ, ਪੁਰਸਕਾਰ ਤੇ ਮਾਨ ਸਨਮਾਨ, ਮੌਜ਼ੂਦਾ ਪਤਾ, ਈ-ਮੇਲ ਤੇ ਫੋਨ ਨੰਬਰ ਫੋਟੋ ਸਮੇਤ ਜਲਦੀ ਭੇਜਣ ਦੀ ਖੇਚਲ ਕਰਨ।
ਇਹ ਵੇਰਵੇ ਵਟਸ ਐਪ ਜਾਂ ਈ ਮੇਲ ਰਾਹੀਂ ਭੇਜਣ ਦੀ ਖੇਚਲ ਕੀਤੀ ਜਾਵੇ।ਡਾ. ਜਸਬੀਰ ਸਿੰਘ ਸਰਨਾ ਦਾ ਵਟਸ ਐਪ ਨੰਬਰ 919906566604 ਤੇ ਈ ਮੇਲ jbsingh.801@gmail.com ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਦਾ ਵਟਸ ਐਪ ਨੰਬਰ 919417533060 ਤੇ ਈ ਮੇਲ gumtalacs@gmail.com ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media