Saturday, October 17, 2026

ਗੌਰਮਿੰਟ ਮੈਂਟਲ ਹਸਪਤਾਲ ਵਿਖੇ ਹਾਕੀ ਟੀਮ ਦੇ ਜਿੱਤਣ ਦੀਆਂ ਮਨਾਈਆਂ ਖੁਸ਼ੀਆਂ

ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਡਾਕਟਰ ਵਿਦਿਆ ਸਾਗਰ ਗੌਰਮਿੰਟ ਮੈਂਟਲ ਹਸਪਤਾਲ (ਇੰਸਟੀਚਿਊਟ ਆਫ ਮੈਂਟਲ ਹੈਲਥ) ਅੰਮ੍ਰਿਤਸਰ ਵਿਖੇ ਟੋਕੀਓ ਉਲੰਪਿਕ ਵਿੱਚ ਲੜਕਿਆਂ ਦੀ ਹਾਕੀ ਟੀਮ ਦੇ ਕਾਂਸੀ ਦਾ ਮੈਡਲ ਜਿੱਤਣ ਅਤੇ ਭਾਰਤ ਦੀ ਲੜਕੀਆਂ ਦੀ ਹਾਕੀ ਟੀਮ ਦੇ ਚੌਥੇ ਸਥਾਨ ‘ਤੇ ਆਉਣ ਦੀਆਂ ਖੁਸ਼ੀਆਂ ਇਨਡੋਰ ਵਾਰਡ ਵਿੱਚ ਡਾਕਟਰੀ ਇਲਾਜ਼ ਲਈ ਦਾਖਲ ਮਨੋਰੋਗੀ ਮਰੀਜ਼ਾਂ ਨਾਲ ਸਾਂਝੀਆ ਕੀਤੀਆਂ ਗਈਆਂ।ਜਿਸ ਵਿੱਚ ਹਸਪਤਾਲ ਦੇ ਕਰਮਚਾਰੀਆਂ ਅਤੇ ਨਰਸਿੰਗ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਡਾਕਟਰੀ ਇਲਾਜ਼ ਲਈ ਦਾਖਲ ਮਨੋਰੋਗੀ ਮਰੀਜ਼ਾਂ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ।ਮਨੋਰੋਗੀ ਮਰੀਜ਼ਾਂ ਨੇ ਵੀ ਦੋਵਾਂ ਟੀਮਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ।
ਇਸ ਮੌਕੇ ਡਾ. ਸਵਿੰਦਰ ਸਿੰਘ, ਡਾ. ਸੰਜੈ ਕੁਮਾਰ, ਸੰਜੀਵ ਹਸਤੀਰ, ਮੈਡਮ ਖਾਲਸਾ, ਸੁਰਿੰਦਰਪਾਲ ਸਿੰਘ, ਜਗਦੀਸ਼ ਠਾਕੁਰ ਵੀ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …