
ਫਾਜਿਲਕਾ, 15 ਮਾਰਚ (ਵਿਨੀਤ ਅਰੋੜਾ)- ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਵਲੋਂ ਸ਼੍ਰੀ ਸੇਵਾ ਕਮੇਟੀ ਦੇ ਸਹਿਯੋਗ ਨਾਲ ਫਾਜਿਲਕਾ ਵਿੱਚ ਫਗਣ ਮੇਲੇ ਦਾ ਆਯੋਜਨ ਕੀਤਾ ਗਿਆ।ਮੇਲੇ ਵਿੱਚ ਸ਼ਰਧਾਲੂਆਂ ਨੇ ਸ਼ਿਆਮ ਬਾਬਾ ਜੀ ਦੇ ਨਾਲ ਫੁੱਲਾਂ ਅਤੇ ਗੁਲਾਲ ਦੀ ਹੋਲੀ ਖੇਡੀ।ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਮੈਂਬਰ ਸੁਭਾਸ਼ ਚੰਦਰ ਟੀਟੂ ਨੇ ਦੱਸਿਆ ਕਿ ਇਹ ਫੱਗਣ ਮੇਲਾ ਸ਼੍ਰੀ ਖਾਟੂ ਸ਼ਿਆਮ ਜੀ ਵਿੱਚ ਲੱਗਣ ਵਾਲੇ ਮੇਲੇ ਦੀ ਤਰਜ਼ ਤੇ ਹੋਲੀ ਮੌਕੇ ਆਯੋਜਿਤ ਕੀਤਾ ਗਿਆ ਹੈ।ਸ਼ਿਆਮ ਝੰਡਾ ਚੁੱਕੇ ਹੋਏ ਅਣਗਿਣਤ ਮਹਿਲਾਵਾਂ ਅਤੇ ਪੁਰਸ਼ ਸ਼ਰਧਾਲੂਆਂ ਦੀ ਟੋਲੀ ਘਾਹ ਮੰਡੀ ਸਥਿਤ ਸ਼੍ਰੀ ਰਾਮ ਲੀਲਾ ਗਰਾਉਂਡ ਤੋਂ ਪੂਜਨ ਦੇ ਬਾਅਦ ਰਵਾਨਾ ਹੋਈ।ਸ਼੍ਰੀ ਖਾਟੂ ਸ਼ਿਆਮ ਵਾਲੇ ਸ਼ਿਆਮ ਬਾਬਾ ਜੀ ਦੀ ਮਨਮੋਹਕ ਸਵਾਰੀ ਦੀ ਅਗਵਾਈ ‘ਚ ਸ਼ੋਭਾ ਯਾਤਰਾ ਦੇ ਰੂਪ ਵਿੱਚ ਸ਼ਰਧਾਲੂ ਵੱਖੋ ਵੱਖਰੇ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਸ਼੍ਰੀ ਸੇਵਾ ਕਮੇਟੀ ਮੰਦਿਰ ਪੁੱਜੇ।ਇਸ ਦੌਰਾਨ ਰਸਤੇ ਵਿੱਚ ਹੋਲੀ ਖੇਡਦੇ ਸ਼ਰਧਾਲੂਆਂ ਦਾ ਜਗ੍ਹਾ-ਜਗ੍ਹਾ ‘ਤੇ ਸਵਾਗਤ ਕੀਤਾ ਗਿਆ।ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਪ੍ਰਧਾਨ ਸੁਖਦਰਸ਼ਨ ਲਾਲ ਅੱਗਰਵਾਲ ਅਤੇ ਸ਼੍ਰੀ ਸੇਵਾ ਕਮੇਟੀ ਮੰਦਿਰ ਦੇ ਸੁਰੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੇਲੇ ਵਿੱਚ ਸ਼ਰਧਾਲੂ ਫਗਣ ਮੇਲਾ ਆਯੋ ਰੇ, ਚਲੋ ਸ਼ਿਆਮ ਦੇ ਦਵਾਰ ਅਤੇ ਹੋਰ ਭਜਨ ਗਾਉਂਦੇ ਹੋਏ ਚੱਲ ਰਹੇ ਸਨ ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media