Wednesday, September 16, 2026

ਅਵਤਾਰ ਸਿੰਘ ਕਾਲਕਾ ਨੇ ਜਾਗੋ ਨੂੰ ਦਿੱਤਾ ਸਮਰਥਨ

ਸਿਰਸਾ ਹਸਪਤਾਲ ਖੋਲ੍ਹਣ ਦੀ ਪ੍ਰਵਾਨਗੀ ਦਿਖਾਵੇ ਤਾਂ ਮੈਂ ਸਿਰਸਾ ਦੇ ਨਾਲ ਖੜਾਂਗਾ – ਜੀ.ਕੇ

ਨਵੀਂ ਦਿੱਲੀ (10 ਅਗਸਤ 2021) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਅਤੇ ਮਨਜੀਤ ਸਿੰਘ ਜੀ.ਕੇ ਦੇ ਪੰਥਕ ਕਾਰਜ਼ਾਂ ਤੋਂ ਪ੍ਰਭਾਵਿਤ ਹੋ ਕੇ ਪੰਥਕ ਸੇਵਾ ਦਲ ਦੇ ਕਨਵੀਨਰ ਅਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਾਲਕਾ ਅਤੇ ਸਹਿ ਕਨਵੀਨਰ ਸੰਗਤ ਸਿੰਘ ਨੇ ਦਿੱਲੀ ਕਮੇਟੀ ਦੀਆਂ ਆਮ ਚੋਣਾਂ `ਚ ਜਾਗੋ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਹੈਂ।ਜਿਸ ਨੂੰ ਦਿੱਲੀ ਵਿੱਚ ਪੰਥਕ ਸੇਵਾ ਦਲ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਕਾਲਕਾ ਵਿਖੇ ਹੋਈ ਮੀਟਿੰਗ ਦੌਰਾਨ ਜੀ.ਕੇ ਨੇ ਬਾਲਾ ਸਾਹਿਬ ਹਸਪਤਾਲ ਦੇ ਸਬੰਧ ਵਿੱਚ ਵੱਡਾ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਾਰ-ਵਾਰ ਦੁਹਾਈਆਂ ਦੇ ਰਹੇ ਹਨ ਕਿ ਪਰਮਜੀਤ ਸਿੰਘ ਸਰਨਾ ਉਨ੍ਹਾਂ ਨੂੰ ਹਸਪਤਾਲ ਨਹੀਂ ਖੋਲ੍ਹਣ ਦੇ ਰਹੇ, ਪਰ ਹਸਪਤਾਲ ਲਈ ਲੋੜੀਂਦੀਆਂ 30 ਸਰਕਾਰੀ ਮਨਜੂਰੀਆਂ ਸਿਰਸਾ ਸੰਗਤ ਨੂੰ ਨਹੀਂ ਦਿਖਾ ਰਹੇ।ਜੀ.ਕੇ ਨੇ ਕਿਹਾ ਕਿ ਜੇ ਸਿਰਸਾ ਮੈਨੂੰ ਹਸਪਤਾਲ ਖੋਲ੍ਹਣ ਦੀਆਂ ਸਾਰੀਆਂ ਮਨਜ਼ੂਰੀਆਂ ਦਿਖਾਉਂਦਾ ਹੈ, ਤਾਂ ਉਹ ਵੀ ਹਸਪਤਾਲ ਦੇ ਉਦਘਾਟਨ ਲਈ ਸਿਰਸਾ ਦੇ ਨਾਲ ਖੜੇ ਹੋਣਗੇ ਤੇ ਸਰਨਾ ਭਰਾਵਾਂ ਨੂੰ ਵੀ ਨਾਲ ਲਿਆਉਣ ਦੀ ਕੋਸ਼ਿਸ਼ ਕਰਨਗੇ।
ਇਸ ਮੌਕੇ ਅਵਤਾਰ ਸਿੰਘ ਕਾਲਕਾ, ਸੰਗਤ ਸਿੰਘ, ਚਮਨ ਸਿੰਘ, ਪਰਮਜੀਤ ਸਿੰਘ ਰਾਣਾ, ਪਰਮਿੰਦਰ ਪਾਲ ਸਿੰਘ, ਪੁੰਨਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਆਦਿਕ ਨੇ ਹਰਜੀਤ ਸਿੰਘ ਜੀ.ਕੇ ਦੇ ਸਮਰਥਨ ਵਿੱਚ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …