ਸਮਰਾਲਾ, 11 ਅਗਸਤ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਅੱਜ
ਸਿਕੰਦਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਿਛਲੇ ਸਮੇਂ ਵਿਛੜ ਗਏ ਮੈਂਬਰ ਪ੍ਰੀਤਮ ਸਿੰਘ ਘੁਲਾਲ, ਸੁਰਿੰਦਰ ਕੌਰ ਹਿਯਾਤਪੁਰਾ, ਕੁਲਦੀਪ ਕੌਰ ਨੰਗਲਾਂ, ਸੁਖਦਰਸ਼ਨ ਕੌਰ ਹੇਡੋਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸਰਧਾਂਜਲੀ ਭੇਂਟ ਕੀਤੀ ਗਈ।ਉਪਰੰਤ 29 ਜੁਲਾਈ ਨੂੰ ਪਟਿਆਲਾ ਵਿਖੇ ਹੈਡ ਆਫਿਸ ਸਾਹਮਣੇ ਦਿੱਤੇ ਧਰਨੇ ਦੀ ਪੜਚੋਲ ਕੀਤੀ ਗਈ।ਪੈਨਸ਼ਨਰਾਂ ਦੇ ਭਖਦੇ ਮਸਲੇ ਵਿਚਾਰੇ ਗਏ, ਜਿਨ੍ਹਾਂ ਵਿੱਚ ਪੈਨਸ਼ਨਰਾਂ ਨੂੰ ਪੇਅ ਬੈਂਡ ਦੇਣਾ, ਪੇਅ ਸਕੇਲ ਸੋਧਣਾ, ਪੈਨਸ਼ਨਰਾਂ ਨੂੰ ਬਿਜਲੀ ਵਰਤੋਂ ਦੀ ਰਿਆਇਤ ਦੇਣਾ, ਮੈਡੀਕਲ ਭੱਤਾ 2000 ਰੁਪਏ ਕਰਨਾ, ਡੀ.ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ ਅਤੇ ਏਰੀਅਰ ਦੇਣ ਤੋਂ ਇਲਾਵਾ ਮੈਡੀਕਲ ਬਿੱਲ ਸਮੇਂ ਸਿਰ ਪਾਸ ਕਰਨ ਸਬੰਧੀ ਮੈਨੇਜਮੈਂਟ ਅਤੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ।
ਬਿਜਲੀ ਬੋਰਡ ਮੰਡਲ ਸਮਰਾਲਾ ਦੀ ਚੋਣ 8 ਅਕਤੂਬਰ 2021 ਨੂੰ ਕਰਵਾਉਣ ਸਬੰਧੀ ਮਤਾ ਪਾਇਆ ਗਿਆ।ਜਿਸ ਵਿੱਚ 75 ਸਾਲ ਦੇ ਮਰਦ ਅਤੇ 73 ਸਾਲ ਦੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਇੰਜ. ਪ੍ਰੇਮ ਸਿੰਘ ਸਾਬਕਾ ਐਸ.ਡੀ.ਓ, ਇੰਜ: ਜੁਗਲ ਕਿਸ਼ੋਰ ਸਾਹਨੀ ਮੀਤ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਮੋਹਣ ਸਿੰਘ ਮਾਂਗਟ, ਗੁਰਮੁੱਖ ਸਿੰਘ ਕੋਟਾਲਾ, ਹਰਪਾਲ ਸਿੰਘ ਸਿਹਾਲਾ, ਪਵਨ ਕੁਮਾਰ, ਦਰਸ਼ਨ ਸਿੰਘ ਕੈਸ਼ੀਅਰ, ਪ੍ਰੇਮ ਚੰਦ ਭਲਾ ਲੋਕ, ਕੁਲਵੰਤ ਸਿੰਘ ਜੱਗੀ ਪ੍ਰਧਾਨ, ਰਜਿੰਦਰ ਵਡੇਰਾ, ਸੁਰਜੀਤ ਵਿਸ਼ਾਦ, ਇੰਜ: ਅਮਰਜੀਤ ਸਿੰਘ ਉਪਲ ਸਾਬਕਾ ਐਸ.ਡੀ.ਓ ਅਤੇ ਇੰਜ: ਹਰਚਰਨ ਸਿੰਘ ਸਾਬਕਾ ਐਸ.ਡੀ.ਓ ਆਦਿ ਹਾਜ਼ਰ ਸਨ। ਅਖੀਰ ਵਿੱਚ ਸਿਕੰਦਰ ਸਿੰਘ ਪ੍ਰਧਾਨ ਵਲੋਂ ਮੀਟਿੰਗ ’ਚ ਪਹੁੰਚੇ ਸਾਰੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਗਿਆ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media