ਅੰਮ੍ਰਿਤਸਰ, 11 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅਜੋਕੇ ਸਮੇਂ ਅੰਦਰ ਆਨਲਾਈਨ ਪੜ੍ਹਾਈ ਦੀ ਅਹਿਮੀਅਤ ਨੂੰ ਸਮਝਦੇ ਹੋਏ 3
ਰੋਜ਼ਾ ਵੈਬੀਨਾਰ ਕਰਵਾਇਆ ਗਿਆ। ਇਹ ਵੈਬੀਨਾਰ ਕਾਲਜ ਪਿ੍ਰੰਸੀਪਲ ਡਾ. ਕਮਲਜੀਤ ਕੌਰ ਦੀ ਅਗਵਾਈ ’ਚ ਯਸ਼ਪ੍ਰੀਤ ਕੌਰ ਦੇ ਸਹਿਯੋਗ ਨਾਲ ਐਮ. ਐਸ. ਸੀ. ਨਰਸਿੰਗ ਦੀਆਂ ਵਿਦਿਆਰਥਣਾਂ ਵਲੋਂ ਆਯੋਜਿਤ ਕੀਤਾ ਗਿਆ।
ਡਾ. ਕਮਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਰੋਜ਼ਾ ਚੱਲੇ ਇਸ ਵੈਬੀਨਾਰ ਦੌਰਾਨ ਹਰੇਕ ਸੈਸ਼ਨ ਨੂੰ ਬਹੁਤ ਹੀ ਵਧੀਆ ਤਰਤੀਬ ਦਿੰਦਿਆਂ 3 ਮੁੱਖ ਵਿਸ਼ਿਆਂ ’ਤੇ ਵਿਚਾਰ ਕੀਤਾ ਗਿਆ।ਅਧਿਆਪਕ ਵਲੋਂ ਆਨਲਾਈਨ ਕਲਾਸਾਂ ਦਾ ਪ੍ਰਬੰਧ ਕਿਵੇਂ ਹੋਣਾ ਚਾਹੀਦਾ ਤਾਂ ਜੋ ਵਿਦਿਆਰਥੀਆਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਦੂਜੇ ਵਿਸ਼ੇ ’ਤੇ ਦੱਸਿਆ ਗਿਆ ਕਿ ਵਿਦਿਆਰਥੀਆਂ ਨੇ ਆਨਲਾਈਨ ਜਾਣਕਾਰੀ ਕਿਵੇਂ ਹਾਸਲ ਕਰਨੀ ਹੈ ਅਤੇ ਕਿਹੜੀਆਂ- ਕਿਹੜੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਤੀਸਰਾ ਜੋ ਅਧਿਆਪਕ ਅਤੇ ਵਿਦਿਆਰਥੀ ਦੋਵਾਂ ਲਈ ਸਭ ਤੋਂ ਜ਼ਰੂਰੀ ਹੈ ਕਿ ਆਨਲਾਈਨ ਇਮਤਿਹਾਨ ਕਿਵੇਂ ਲਏ ਜਾਣ ਅਤੇ ਫਿਰ ਵਿਦਿਆਰਥੀਆਂ ਵਲੋਂ ਦਿੱਤੇ ਗਏ ਪੇਪਰਾਂ ਨੂੰ ਅਧਿਆਪਕਾਂ ਵੱਲੋਂ ਚੈਕ ਕਿਸ ਤਰ੍ਹਾਂ ਕੀਤਾ ਜਾਵੇ।
ਉਕਤ ਵੈਬੀਨਾਰ ਰਾਹੀਂ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਅਧਿਆਪਕ ਨੂੰ ਉਪਲੱਬਧ ਬਹੁਤ ਸਾਰੇ ਤਰੀਕਿਆਂ ’ਚੋਂ ਸਭ ਤੋਂ ਯੋਗ ਅਤੇ ਕਾਰਗਰ ਤਰੀਕੇ ਦੀ ਚੋਣ ਕਰਦਿਆਂ ਆਨਲਾਈਨ ਪੇਪਰ ਲੈਣੇ ਚਾਹੀਦੇ ਹਨ, ਜਿੱਥੇ ਨਕਲ ਦੀ ਕੋਈ ਗੁੰਜਾਇਸ਼ ਨਾ ਹੋਵੇ।ਡਾ. ਕਮਲਜੀਤ ਕੌਰ ਵਲੋਂ ਵੈਬੀਨਾਰ ਦੇ ਹਿੱਸਾ ਬਣਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ ਗਏ।ਵੈਬੀਨਾਰ ’ਚ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media