ਅੰਮ੍ਰਿਤਸਰ, 12 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਅੰਗਰੇਜ਼ੀ ਵਿਭਾਗ ਵਲੋਂ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ’ਚ ਅਜੋਕੇ ਰੁਝਾਨਾਂ ’ਤੇ ਵੈਬੀਨਾਰ ਦਾ
ਆਯੋਜਨ ਕੀਤਾ ਗਿਆ।ਇਸ ’ਚ ਉਘੇ ਵਿਦਵਾਨ ਡਾ. ਹਰੀਸ਼ ਨਾਰੰਗ ਪ੍ਰੋਫੈਸਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਡਾ. ਪਰਮਜੀਤ ਸਿੰਘ ਰਮਾਣਾ ਸਾਬਕਾ ਪ੍ਰੋਫੈਸਰ ਕੇਂਦਰੀ ਯੂਨੀਵਰਸਿਟੀ ਨੇ ਬੁਲਾਰੇ ਵਜੋਂ ਸ਼ਿਰਕਤ ਕੀਤੀ।ਵੈਬੀਨਾਰ ’ਚ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਪ੍ਰੋਗਰਾਮ ਦਾ ਅਗਾਜ਼ ਕਾਲਜ ਸ਼ਬਦ ਨਾਲ ਕੀਤਾ ਗਿਆ।ਇਸ ਉਪਰੰਤ ਪ੍ਰੋ: ਅਨੁਪਮ ਸੰਧੂ ਵਿਭਾਗ ਮੁੱਖੀ ਵਲੋਂ ਕਾਲਜ ਦੇ ਸ਼ਾਨਮੱਤੇ ਇਤਿਹਾਸ ਅਤੇ ਵਿਰਾਸਤੀ ਇਮਾਰਤ ’ਤੇ ਚਾਨਣਾ ਪਾਇਆ ਗਿਆ।ਪ੍ਰੋ: ਪ੍ਰਨੀਤ ਕੌਰ ਢਿੱਲੋਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਉਨ੍ਹਾਂ ਦੇ ਵਕਤਾ ਪ੍ਰੋਫੈਸਰ (ਡਾ.) ਹਰੀਸ਼ ਨਾਰੰਗ ਅਤੇ ਪ੍ਰੋਫੈਸਰ (ਡਾ.) ਪਰਮਜੀਤ ਸਿੰਘ ਰਮਾਣਾ ਦੀ ਰਸਮੀ ਜਾਣ ਪਛਾਣ ਵੀ ਕਰਵਾਈ।ਡਾ. ਮਹਿਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਭਾਸ਼ਾ ਅਤੇ ਸਾਹਿਤ ਦੀ ਸਮਾਜਿਕ ਜ਼ਰੂਰਤਾਂ ਤੋਂ ਜਾਣੂ ਕਰਵਾਇਆ ਅਤੇ ਸਰੋਤਿਆਂ ਨੂੰ ਸਾਹਿਤਕ ਸਰਗਰਮੀਆਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ।
ਪ੍ਰੋ: ਰਮਾਣਾ ਨੇ ਆਪਣੇ ਭਾਸ਼ਣ ’ਚ ਸਾਹਿਤ ਦੀ ਸਿਰਜਣ ਪ੍ਰਕਿਰਿਆ ਦੇ ਬੋਲਦਿਆਂ ਉਨ੍ਹਾਂ ਤਾਕਤਾਂ ਅਤੇ ਤੱਥਾਂ ਤੋਂ ਜਾਣੂ ਕਰਵਾਇਆ ਜੋ ਸਾਹਿਤ ’ਚ ਪ੍ਰਭੂਸੱਤਾ ਹਾਸਲ ਕਰਨ ’ਚ ਸਹਾਈ ਹੁੰਦੀਆਂ ਹਨ।ਪ੍ਰੋ: ਨਾਰੰਗ ਨੇ ਵਿਸ਼ਵੀਕਰਨ ਦੇ ਯੁੱਗ ’ਚ ਸਾਹਿਤ ਸਿਆਸਤ ਅਤੇ ਸਿੱਖਿਆ ਦੇ ਵਿਸ਼ੇ ’ਤੇ ਬੋਲਦਿਆਂ ਸਰੋਤਿਆਂ ਨੂੰ ਸਿਰਜਨਾਤਮਕ ਸਾਹਿਤ ਅਤੇ ਸਿੱਖਿਆ ਦੀ ਨੈਤਿਕਤਾ ਨਾਲ ਵਿਸ਼ਵ ਸਾਹਿਤ ਦੀਆਂ ਉਦਾਹਰਣਾਂ ਦੇ ਕੇ ਸਰੋਤਿਆਂ ਦੀ ਬੌਧਿਕ ਤ੍ਰਿਪਤੀ ਕਰਵਾਈ ਅਤੇ ਬਾਕੀ ਖੇਤਰਾਂ ਦੁਆਰਾ ਸਾਹਿਤ ਦੇ ਕਬੂਲ ਕੀਤੇ ਜਾਂਦੇ ਪ੍ਰਭਾਵਾਂ ਨਾਲ ਵੀ ਜਾਣ-ਪਛਾਣ ਕਰਵਾਈ।ਦੋਵਾਂ ਵਿਦਵਾਨਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਪੂਰੀ ਸੰਜ਼ੀਦਗੀ ਨਾਲ ਜਵਾਬ ਦਿੱਤੇ।
ਇਸ ਪ੍ਰੋਗਰਾਮ ਦੇ ਮੰਚ ਸੰਚਾਲਨ ਦਾ ਕਾਰਜ਼ ਪ੍ਰੋ: ਪ੍ਰਨੀਤ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ।ਅੰਤ ’ਚ ਪ੍ਰੋ: ਅਨੁਪਮ ਸੰਧੂ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰੋ: ਸੁਪਨਿੰਦਰਜੀਤ ਕੌਰ, ਪ੍ਰੋ: ਸਾਵੰਤ ਸਿੰਘ ਮੰਟੋ, ਪ੍ਰੋ: ਮਲਕਿੰਦਰ ਸਿੰਘ, ਪ੍ਰੋ: ਦਲਜੀਤ ਸਿੰਘ, ਪ੍ਰੋ: ਮਮਤਾ ਮਹਿੰਦਰੂ, ਪ੍ਰੋ: ਵਿਜੈ ਬਰਨਾਡ, ਪ੍ਰੋ: ਜਸਵਿੰਦਰ ਕੌਰ, ਪ੍ਰੋ: ਪੂਜਾ ਕਾਲੀਆ, ਪ੍ਰੋ: ਗੁਰਪਠੀਤ ਸਿੰਘ, ਪ੍ਰੋ: ਹਰਸ਼ ਸਲਾਰੀਆ, ਪ੍ਰੋ:ਸੌਰਵ ਮੇਘ ਆਦਿ ਹਾਜ਼ਰ ਸਨ।ਇਸ ਵੈਬੀਨਾਰ ’ਚ ਦੇਸ਼ ਭਰ ਤੋਂ 350 ਤੋਂ ਜਿਆਦਾ ਪ੍ਰੋਫੈਸਰਾਂ ਨੇ ਹਾਜ਼ਰੀ ਲਗਵਾਈ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media