Monday, July 27, 2026

ਸੁੰਤਤਰਤਾ ਦਿਵਸ ਸਬੰਧੀ ਜਿਲ੍ਹੇ ਵਿੱਚ ਕੀਤੇ ਗਏ ਸੁਰੱਖਿਆ ਦੇ ਪੁਖਤਾ ਪ੍ਰਬੰਧ – ਐਸ.ਐਸ.ਪੀ

ਨਵਾਂਸ਼ਹਿਰ, 13 ਅਗਸਤ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਅਲਕਾ ਮੀਨਾ ਆਈ.ਪੀ.ਐਸ ਨੇ ਦੱਸਿਆ ਹੈ ਕਿ ਸੁੰਤਤਰਤਾ ਦਿਵਸ ਦੇ ਮੱਦੇਨਜ਼ਰ ਜਿਲ੍ਹੇ ਵਿੱਚ ਪੁਲਿਸ ਪ੍ਰਸ਼ਾਸਨ ਵਲੋ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਉਹਨਾਂ ਵਲੋ ਸੁੰਤਤਰਤਾ ਦਿਵਸ ਸਬੰਧੀ ਲਗਾਈ ਗਈ ਡਿਊਟੀ ਦਾ ਮੁਆਇਨਾ ਕੀਤਾ ਗਿਆ।ਜਿਲ੍ਹੇ ਦੇ ਸਮੂਹ ਗਜ਼ਟਿਡ ਅਫਸਰ, ਮੁੱਖ ਅਫਸਰ ਥਾਣਾ ਅਤੇ ਵੱਖ-ਵੱਖ ਪੁਆਇੰਟਾਂ ਦੇ ਇੰਚਾਰਜ਼ਾਂ ਨਾਲ ਸੁਰੱਖਿਆ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਗਈ ਅਤੇ ਸਮੂਹ ਡਿਊਟੀ ਪੁਆਇੰਟਾਂ ਸਬੰਧੀ ਜਾਣੂ ਕਰਾਇਆ ਗਿਆ।ਜਿਲ੍ਹਾ ਸ਼.ਭ.ਸ ਨਗਰ ਦੀ ਹੱਦ ਅੰਦਰ ਦਾਖਲ ਹੋਣ ਵਾਲੇ ਨੈਸ਼ਨਲ ਹਾਈਵੇਅ, ਸਟੇਟ ਹਾਈਵੇਅ ਅਤੇ ਲਿੰਕ ਰੋਡਾਂ ਪਰ 24 ਘੰਟੇ ਸਪੈਸ਼ਲ ਨਾਕਾਬੰਦੀ ਕਰਕੇ ਹਰੇਕ ਵਾਹਣ ਦੀ ਬਾਰੀਕੀ ਨਾਲ ਚੈਕਿੰਗ ਕਰਨ ਸਬੰਧੀ ਮੁੱਖ ਅਫਸਰ ਥਾਣਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
                   ਇਸ ਮੋਕੇ ਵਜੀਰ ਸਿੰਘ ਖਹਿਰਾ ਪੀ.ਪੀ.ਐਸ ਕਪਤਾਨ ਪੁਲਿਸ ਜਾਂਚ ਜਿਲਾ ਸ਼.ਭ.ਸ ਨਗਰ, ਮਨਵਿੰਦਰਬੀਰ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਸਥਾਨਿਕ ਜਿਲਾ ਸ਼.ਭ.ਸ ਨਗਰ ਅਤੇ ਪਿਰਥੀਪਾਲ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਪੀ.ਬੀ.ਆਈ ਜਿਲਾ ਸ਼.ਭ.ਸ ਨਗਰ ਵੀ ਮੋਜੂਦ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …