Thursday, April 16, 2026

ਲੇਖਕ ਮੰਚ (ਰਜਿ:) ਸਮਰਾਲਾ ਦੀ ਮਾਸਿਕ ਬੈਠਕ ‘ਚ ਚੱਲਿਆ ਕਵਿਤਾ ਪਾਠ ਦਾ ਦੌਰ

ਆਜ਼ਾਦੀ ਜਸ਼ਨਾਂ ‘ਤੇ ਉਠ ਰਹੀਆਂ ਲਹਿਰਾਂ ਬਾਰੇੇ ਚਰਚਾ

ਸ਼ਮਰਾਲਾ, 15 ਅਗਸਤ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਦੀ ਮਹੀਨੇਵਾਰ ਬੈਠਕ ‘ਚ 75 ਸਾਲਾਂ ਤੋਂ ਹੋ ਰਹੇ ਆਜ਼ਾਦੀ ਜਸ਼ਨਾਂ ਤੇ ਆਮ ਲੋਕਾਂ ਵਿਚ ਆਜ਼ਾਦੀ ਤੋਂ ਬਾਅਦ ਆਏ ਬਦਲਾਅ ਜਾਂ ਬਦਤਰ ਹੋਏ ਹਾਲਾਤਾਂ ‘ਤੇ ਸਾਹਿਤਕਾਰਾ ਨੇ ਆਪੋ ਆਪਣੇ ਵਿਚਾਰ ਰੱਖੇ।ਸਾਹਿਤ ਦਾ ਸਿਆਸਤ ਤੋਂ ਕਿਨਾਰਾ ਨਾ ਕਰਕੇ ਲਿਖਣਯੋਗ ਸਹਿਤ ਸਿਰਜਨਾ ਵੀ ਹੋਈ।ਮਰਹੂਮ ਪਾਸ਼ ਦੇ ਇਕ ਸ਼ੇਅਰ ਕਿ ‘ਲੱਗੀ ਤੇਰੇ ਕਲੇਜੇ ਜੇ ਹਾਲੇ ਛੁਰੀ ਨਹੀਂ, ਏਹ ਨਾ ਕਹਿ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ’ ਵਾਂਗ ਪ੍ਰਗਤੀਸ਼ੀਲ ਸਾਹਿਤਕਾਰ ਸਭਾ ਦੇ ਸਰਪ੍ਰਸਤ ਕੁਲਵੰਤ ਸਿੰਘ ਤਰਕ ਨੇ ਕਿਹਾ ਕਿ 1947 ਤੇ ਇਸ ਤਥਾਕਥਿਤ ਆਖੀ ਜਾ ਰਹੀੇ ਆਜ਼ਾਦੀ ਦੇ ਨਾਅ ‘ਤੇ ਉਜੜਨ ਵਾਲੇ ਇਧਰਲੇ ਉਧਰਲੇ ਤਕਰੀਬਨ 10 ਲੱਖ ਲੋਕਾਂ ਦੀਆ ਜਾਨਾਂ ਚਲੀਆਂ ਗਈਆਂ।ਆਜ਼ਾਦੀ ਤੋਂ ਬਾਅਦ ਅੰਗਰੇਜ਼ ਪ੍ਰਵਿਰਤੀ ਉਵੇਂ ਕਾਇਮ ਤੇ ਲੁੱਟਤੰਤਰ ਦਾ ਦੌਰ ਜਾਰੀ ਰਿਹਾ ਜੋ ਕਿ ਅੱਜ ਵੀ ਜਾਰੀ ਹੈ। ਹੱਕਾਂ ਲਈ ਲੜਦੇ ਲੋਕ ਖਾਸ ਕਰਕੇ ਸਰਕਾਰਾਂ ਦੀ ਬੇਈਮਾਨੀ ਨਾਲ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਦੇਣ ਅਤੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕਿਸਾਨ ਅੱਜ ਤੱਕ ਦੇ ਸ਼ੁਰੂ ਹੋਏ ਵੱਡੇ ਸੰਘਰਸ਼ ਦੌਰਾਨ ਅੱਜ ਸੜਕਾਂ ‘ਤੇ ਹੈ।
                  ਪ੍ਰਧਾਨ ਡਾ. ਹਰਿੰਦਰਜੀਤ ਸਿੰਘ ਕਲੇਰ ਨੇ ਕਿਹਾ ਕਿ ਆਜ਼ਾਦੀ ਮਹਿਜ਼ ਜਸ਼ਨ ਮਨਾਉਣ ਤੱਕ ਮਹਿਦੂਦ ਕਰ ਦਿੱਤਾ ਗਿਆ।ਮਿੰਨੀ ਕਹਾਣੀ ਵਿੱਚ ਵਿਸ਼ੇਸ਼ ਸਥਾਨ ਰੱਖਦੇ ਕਹਾਣੀਕਾਰ ਨੇਤਰ ਸਿੰਘ ਮੁਤਿਉਂ ਨੇ ਕਿਹਾ ਕਿ ਅਜਾਦੀ ਨੇ ਨਾਂਅ ‘ਤੇ ਲੋਕਾਂ ਦੇ ਉਜਾੜੇ ਤੋਂ ਵੱਧ ਕੁੱਝ ਨੀ ਕੀਤਾ ਗਿਆ, ਜੋ ਅੱਜ ਵੀ ਜਾਰੀ ਹੈ। ਕਵਿਤਾ ਪਾਠ ਕਰਨ ਦੌਰ ’ਚ ਉਘੀ ਕਲਮ ਸੁਖਦੀਪ ਸਿੰਘ ਲੀਲ ਨੇ ਕਵਿਤਾ ਸੁਣਾ ਕੇ ਮਹਿਫਲ ’ਚ ਚਰਚਾ ਛੇੜੀ।ਮਾਛੀਵਾੜਾ ਤੋਂ ਪੁੰਗਰਦੀ ਕਲਮ ਲਖਵਿੰਦਰ ਸਿੰਘ ਮਾਛੀਵਾੜਾ ਆਪਣੀ ਲਿਖੀ ਤਾਜ਼ਾ ਕਵਿਤਾ ਸੁਣਾਈ। ਗੁਰਬਖਸ਼ੀਸ਼ ਸਿੰਘ ਬਲਾਲਾ ਨੇ ਆਜ਼ਾਦੀ ਦਿਨ ‘ਤੇ ਸ਼ੰਘਰਸ਼ ਕਰਦੇ ਮਿਹਨਤੀ ਲੋਕਾਂ ਦੀ ਗੱਲ ਕੀਤੀ।
                  ਬਹਿਸ ਵਿੱਚ ਸਕੱਤਰ ਜਨਰਲ ਥਿੰਦ ਪੰਜਾਬੀ, ਇੰਦਰਜੀਤ ਸਿੰਘ ਕੰਗ, ਪ੍ਰਸਿਧ ਨਾਟਕਕਾਰ ਸੂਰੀਆਕਾਂਤ ਵਰਮਾ, ਮੈਨੇਜਰ ਕਰਮਚੰਦ ਅਤੇ ਪ੍ਰੋ. ਬਲਜੀਤ ਸਿੰਘ ਬੌਂਦਲੀ ਨੇ ਸ਼ਿਰਕਤ ਕੀਤੀ।ਸਭਾ ਦੇ ਅਖੀਰ ਵਿਚ ਸਮੂਹ ਕਲਮਾਂ ਨੂੰ ‘ਜੀ ਆਇਆਂ’ ਕਹਿੰਦਿਆਂ ਪੁੰਗਰਦੀਆਂ ਨਵੀਆਂ ਕਲਮਾਂ ਨੂੰ ਅਪੀਲ ਕੀਤੀ ਕਿ ਹਰ ਮਹੀਨੇ ਸਭਾ ‘ਚ ਆਪਣੇ ਤਾਜ਼ਾ ਕਲਾਮ ਲੈ ਕੇ ਬੈਠਕ ਵਿੱਚ ਆਉਣ।ਸਭ ਦਾ ਧੰਨਵਾਦ ਥਿੰਦ ਪੰਜਾਬੀ ਵਲੋਂ ਕੀਤਾ ਗਿਆ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …