ਸੋਕੇ ਦੇ ਬਾਵਜੂਦ ਝੋਨੇ ਦਾ ਉਤਪਾਦਨ ਵਧੇਗਾ
ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਆੜਤੀਆ ਐਸੋਸੀਏਨ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਉੱਪ ਚੇਅਰਮੈਨ ਰਵਿੰਦਰ ਸਿੰਘ ਚੀਮਾਂ ਨੇ ਅਨਾਜ ਮੰਡੀ ਬਠਿੰਡਾ ਦਾ ਦੌਰਾ ਕਰਨ ਉਪਰੰਤ ਪੰਜਾਬ ਅੰਦਰ ਝੋਨੇ ਦੀ ਖਰੀਦ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸੋਕੇ ਦੇ ਬਾਵਜੂਦ ਪੰਜਾਬ ਸਰਕਾਰ ਵਲੋੱ ਕਿਸਾਨਾਂ ਨੂੰ ਸਮੇੱ ਸਿਰ ਬਿਜਲੀ ਪਾਣੀ ਦੇਣ ਕਰਕੇ ਪੰਜਾਬ ਅੰਦਰ ਝੋਨੇ ਦਾ ਉਤਪਾਦਨ ਵਧੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ 1 ਕਰੋੜ 10 ਲੱਖ ਦੇ ਕਰੀਬ ਝੋਨਾਂ ਸਰਕਾਰੀ ਖਰੀਦ ਏਜੰਸੀਆਂ ਵਲੋੱ ਖਰੀਦ ਕੀਤਾ ਗਿਆ ਹੈ ਅਤੇ 20 ਲੱਖ ਟੱਨ ਤੋੱ ਉੱਪਰ ਬਾਸਪਤੀ ਝੋਨੇ ਦੀ ਖਰੀਦ ਹੋ ਚੁੱਕੀ ਹੈ।ਉਹਨਾਂ ਕਿਹਾ ਕਿ ਖਰੀਦ ਏਜੰਸੀਆਂ ਨੂੰ ਆਪਣਾ ਟਾਰਗਟ ਵਧਾ ਲੈਣਾ ਚਾਹੀਦਾ ਹੈ ਅਤੇ ਜਿੱਥੇ ਬਾਰਦਾਨੇ ਦੀ ਘਾਟ ਹੈ ਉੱਥੇ ਬਾਰਦਾਨਾ ਤੁਰੰਤ ਭੇਜਿਆ ਜਾਵੇ।ਉਹਨਾਂ ਕਿਹਾ ਕਿ ਕੇੱਦਰ ਸਰਕਾਰ ਨੂੰ 4800 ਕਰੋੜ ਦੀ ਬਕਾਇਆ ਰਾਸ਼ੀ ਵੀ ਜਲਦੀ ਜਾਰੀ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਕੇੱਦਰ ਸਰਕਾਰ ਵਲੋੱ ਇਸ ਵਾਰ ਫਸਲਾਂ ਦੀ ਅਦਾਇਗੀ ਵਿੱਚ ਦੇਰੀ ਕਰਨ ਨਾਲ ਆੜਤਆਂ ਅਤੇ ਕਿਸਾਨਾਂ ਨੂੰ ਮਾਨਸਿਕ ਪ੍ਰੇਾਨੀਆਂ ਦੇ ਨਾਲ-ਨਾਲ ਆਰਥਿਕ ਤੌਰ ਤੇ ਵੀ 180 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਕਿਉੱਕਿ ਸਾਰੇ ਆੜਤੀਆਂ ਅਤੇ ਕਿਸਾਨਾਂ ਨੇ ਬੈੱਕਾਂ ਤੋੱ ਲਈਆਂ ਲਿਮਟਾਂ ਵਿੱਚ 180 ਕਰੋੜ ਦਾ ਵਾਧੂ ਵਿਆ ਦੇਣਾ ਪਿਆ ਹੈ, ਜਿਸ ਦੀ ਭਰਵਾਈ ਕੇੱਦਰ ਸਰਕਾਰ ਨੂੰ ਕਰਨੀ ਚਾਹੀਦੀ ਹੈ।ਭਵਿੱਖ ਵਿੱਚ ਅਜਿਹੀ ਦੇਰੀ ਰੋਕਣ ਲਈ ਆੜਤੀਆ ਐਸੋਸੀਏਨ ਦੀ ਇੱਕ ਹੰਗਾਮੀ ਮੀਟਿੰਗ ਬੁਲਾਕੇੇ ਕੇੱਦਰ ਸਰਕਾਰ ਨਾਲ ਇਹ ਮਸਲਾ ਵਿਚਾਰਨ ਲਈ ਇੱਕ ਰਣਨੀਤੀ ਬਣਾਈ ਜਾਵੇਗੀ।ਇਸ ਮੀਟਿੰਗ ਵਿੱਚ ਹਮਖਿਆਲ ਕਿਸਾਨ ਜਥੇਬੰਦੀਆਂ ਨੂੰ ਵੀ ਬੁਲਾਇਆ ਜਾਵੇਗਾ।ਉਹਨਾਂ ਕਿਹਾ ਕਿ ਜੇਕਰ ਇਹ ਮਸਲਾ ਟੇਬਲ ਟਾਕ ਰਾਹੀੱ ਹੱਲ ਨਾ ਹੋਇਆ ਤਾਂ ਕੋਰਟ ਦਾ ਰਸਤਾ ਵੀ ਅਖਤਿਆਰ ਕੀਤਾ ਜਾਵੇਗਾ।ਇਸ ਮੌਕੇ ਖਰੀਦ ਏਜੰਸੀਆਂ ਅਤੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਤੋੱ ਇਲਾਵਾ ਸਤੀ ਕੁਮਾਰ ਮੰਡੀ ਪ੍ਰਧਾਨ, ਵਿਸੇ ਕੁਮਾਰ, ਸੁਰਿੰਦਰ ਕੁਮਾਰ, ਵਿਜੇ ਕੁਮਾਰ, ਦਿਵਾਨ ਚੰਦ ਅਤੇ ਸੁਰੇ ਕੁਮਰ ਆਦਿ ਹਾਜ਼ਰ ਸਨ।