ਸਾਉਣ ਮਹੀਨੇ ਦੀ ਮੀਟਿੰਗ ’ਚ ਸਭਾ ਦੇ ਪ੍ਰਧਾਨ ਪੀਪੇ ਵਿੱਚ ਦੇਸੀ ਘਿਓ ਦੇ ਬਿਸਕੁੱਟਾਂ ਦਾ ਸੰਧਾਰਾ ਲੈ ਕੇ ਪੁੱਜੇ
ਸਮਰਾਲਾ, 18 ਅਗਸਤ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ
ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀ: ਸੈਕੰ: ਸਕੂਲ ਸਕੂਲ (ਲੜਕੇ) ਸਮਰਾਲਾ ਵਿਖੇ ਗਈ।ਇਸ ਦੌਰਾਨ ਸਭਿਆਚਾਰਕ ਗੀਤਾਂ ਦੇ ਰਚੇਤਾ ਗੀਤਕਾਰ ਅਤੇ ਗਾਇਕ ਗਾਮੀ ਸੰਗਤਪੁਰੀਏ ਨਾਲ ਰੂ-ਬ-ਰੂ ਕੀਤਾ ਗਿਆ।ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਆਏ ਹੋਏ ਸਾਹਿਤਕਾਰਾਂ ਜੀ ਆਇਆ ਜੀ ਕਿਹਾ ਗਿਆ।ਗੀਤਕਾਰ ਗਾਮੀ ਸੰਗਤਪੁਰੀਏ ਦੇ ਸੰਘਰਸ਼ਮਈ ਜੀਵਨ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ।ਪ੍ਰੋਗਰਾਮ ਦਾ ਅਗਾਜ਼ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਢਿੱਲੋਂ ਨੇ ਗਾਮੀ ਸੰਗਤਪੁਰੀਏ ’ਤੇ ਲਿਖੀ ਆਪਣੀ ਕਵਿਤਾ ‘ਜੀ ਆਇਆ ਨੂੰ’ ਸੁਣਾ ਕੇ ਕੀਤਾ।ਇਸ ਉਪਰੰਤ ਗਾਮੀ ਸੰਗਤਪੁਰੀਏ ਨੇ ਆਪਣੇ ਰਿਕਾਰਡ ਹੋਏ ਗੀਤ ਸੁਣਾਏ, ਜੋ ਪੰਜਾਬ ਦੇ ਪ੍ਰਸਿੱਧ ਗਾਇਕਾਂ ਵਲੋਂ ਗਾਏ ਗਏ ਸਨ।ਉਨਾਂ ਆਪਣੇ ਜੀਵਨ ਅਤੇ ਗਾਇਕੀ ਨਾਲ ਸਬੰਧਿਤ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਵੀ ਸਰੋਤਿਆਂ ਦੇ ਸਨਮੁੱਖ ਕੀਤੀਆਂ।ਉਨਾਂ ਸਾਹਿਤਕਾਰਾਂ ਵਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਵੀ ਬੜੇ ਰੌਚਕ ਤਰੀਕੇ ਨਾਲ ਦਿੱਤੇ।
ਪੰਜਾਬੀ ਸਾਹਿਤ ਸਭਾ ਵਲੋਂ ਗਾਮੀ ਸੰਗਤਪੁਰੀਏ ਨੂੰ ਫੁੱਲਾਂ ਦੇ ਹਾਰ, ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।ਮਾਸਿਕ ਮੀਟਿੰਗ ਵਿੱਚ ਇੱਕ ਗੱਲ ਬਹੁਤ ਹੀ ਰੌਚਕ ਰਹੀ ਜਦ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਸਾਉਣ ਮਹੀਨੇ ਦੀ ਰਿਵਾਇਤ ਨੂੰ ਜਾਰੀ ਰੱਖਦੇ ਹੋਏ ਦੇਸੀ ਘਿਉ ਦੇ ਬਣਾਏ ਬਿਸਕੁੱਟ ਪੀਪੇ ਵਿੱਚ ਬੰਦ ਕਰਕੇ ਸਮੁੱਚੀ ਸਭਾ ਲਈ ਸੰਧਾਰੇ ਦੇ ਰੂਪ ਵਿੱਚ ਲੈ ਕੇ ਆਏ।
ਰਚਨਾਵਾਂ ਦੇ ਦੌਰ ਵਿੱਚ ਕਹਾਣੀਕਾਰ ਰਘਵੀਰ ਸਿੰਘ ਮਾਨ ਜੋ ਕਿ ਫਗਵਾੜਾ ਤੋਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਨੇੇ ਆਪਣੀ ਕਹਾਣੀ ‘ਕਿਰਸ’ ਸੁਣਾ ਕੇ ਵਾਹ ਵਾਹ ਖੱਟੀ।ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਪੰਜਾਬੀ ਸਾਹਿਤ ਸਭਾ ਦੇ ਇਤਿਹਾਸ ਨੂੰ ਕਵਿਤਾ ਵਿੱਚ ਕਲਮਬੰਦ ਕਰਕੇ ਸਰੋਤਿਆਂ ਨੂੰ ਸੁਣਾਈ।ਅਨਿਲ ਫਤਹਿਗੜ੍ਹ ਜੱਟਾਂ ਨੇ ਕਵਿਤਾ ‘ਤਾਂਡਵ’, ਗੀਤ ਗੁਰਜੀਤ ਨੇ ਨਸ਼ਿਆਂ ਨਾਲ ਸਬੰਧਿਤ ਗੀਤ ਪੇਸ਼ ਕੀਤਾ।ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਨੇ ਗੀਤ ‘ਸੁਣ ਮੇਰੇ ਵਿਹੜੇ ਦੀਏ ਨਿੰਮੇ’, ਅਮਰਿੰਦਰ ਸੋਹਲ ਨੇ ਗਜ਼ਲ, ਹਰਬੰਸ ਮਾਲਵਾ ਨੇ ਗੀਤ ‘ਆਜ਼ਾਦੀ ਦਾ ਭਾਰਤ’, ਹਰਸ਼ਦੀਪ ਸਿੰਘ ਨੇ ਕਵਿਤਾ, ਮਲਕੀਤ ਸਿੰਘ ਨਾਗਰਾ ਨੇ ਸੰਤ ਰਾਮ ਉਦਾਸੀ ਦੀ ਰਚਨਾ, ਬਲਵਿੰਦਰ ਸਿੰਘ ਢਿੱਲੋਂ ਨੇ ਬਾਬੂ ਰਜ਼ਬ ਅਲੀ ਦੇ 72 ਕਲਾ ਛੰਦ ਸੁਣਾ ਕੇ ਪੂਰੀ ਮਹਿਫਲ ਵਿੱਚ ਰੰਗ ਬੰਨ ਦਿੱਤਾ, ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋ ਨੇ ਬਾਲ ਕਵਿਤਾ ‘ ਕਾਂ ਤੇ ਚਿੜੀ’, ਦੀਪ ਦਿਲਬਰ ਨੇ ਕਵਿਤਾ ‘ਜਾਣ ਨੀ ਸਕਦਾ’, ਕਸ਼ਮੀਰ ਸਿੰਘ ਗੀਤ ‘ਕੁਰਸੀ’, ਕਰਮ ਸਿੰਘ ਨੇ ਗੀਤ ‘ਚੁੰਮ ਕੇ ਗਲ ਫਾਂਸੀ’, ਹਰਬੰਸ ਸਿੰਘ ਰਾਏ ਨੇ ਗੀਤ ‘ਜਮਾਨਾ’, ਸੁਰਜੀਤ ਸਿੰਘ ਵਿਸ਼ਦ ਨੇ ਹਿੰਦੀ ਕਵਿਤਾ, ਅਵਤਾਰ ਸਿੰਘ ਉਟਾਲਾਂ ਨੇ ਕਵਿਤਾ ‘ਤੀਆਂ’, ਮਨਜੀਤ ਘਣਗਸ ਨੇ ਗੀਤ ‘ਏਦਾਂ ਮਰ ਮਰ ਕੇ’, ਮਦਰਾਸ ਤੋਂ ਆਏ ਅਵਤਾਰ ਸਿੰਘ ਚੰਨ ਨੇ ਗੀਤ, ਮਲਕੀਤ ਸਿੰਘ ਮੁੱਲਾਂਪੁਰ ਨੇ ਗੀਤ ‘ਵਿਰਸਾ’, ਕਹਾਣੀਕਾਰ ਜਸਦੇਵ ਜੱਸ ਨੇ ਨਜ਼ਮ, ਮੇਘ ਸਿੰਘ ਜ਼ਵੰਦਾ ਨੇ ਕਵਿਤਾ ‘ਮੇਰਾ ਘਰ’ ਸੁਣਾਈ।ਇਨ੍ਹਾਂ ਰਚਨਾਵਾਂ ਤੇ ਕਹਾਣੀਕਾਰ ਸੁਖਜੀਤ ਨੇ ਸਾਰਥਿਕ ਟਿੱਪਣੀਆਂ ਕੀਤੀਆਂ।
ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰ ਮਨਦੀਪ ਸਿੰਘ ਡਡਿਆਣਾ, ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ, ਕਹਾਣੀਕਾਰ ਗੁਰਮੀਤ ਆਰਿਫ, ਕਹਾਣੀਕਾਰ ਤਰਨ ਬੱਲ, ਸੁਰਜੀਤ ਮੰਡ, ਗਜ਼ਲਗੋ ਸੁਰਜੀਤ ਸਿੰਘ ਜੀਤ, ਜਲੌਰ ਸਿੰਘ ਖੀਵਾ, ਪਲਵਿੰਦਰ ਸਿੰਘ ਘਣਗਸ, ਪੁਖਰਾਜ ਸਿੰਘ ਘੁਲਾਲ, ਲਾਲ ਸਿੰਘ ਮੁਸ਼ਕਾਬਾਦ, ਲਾਭ ਕੌਰ, ਸੁਨੇਹ ਇੰਦਰ ਮੀਲੂ ਫਰੌਰ ਖੰਨਾ, ਇਤਿਹਾਸਕਾਰ ਸਿਮਰਜੀਤ ਸਿੰਘ ਕੰਗ, ਗੁਰਭਗਤ ਸਿੰਘ, ਸੁਖਵਿੰਦਰ ਸਿੰਘ ਤੁੰਗ, ਇੰਦਰਜੀਤ ਸਿੰਘ ਕੰਗ, ਅਮਨਦੀਪ ਕੌਂਸ਼ਲ, ਸੰਦੀਪ ਸਮਰਾਲਾ, ਹਰਪ੍ਰੀਤ ਸਿੰਘ ਖੀਰਨੀਆਂ, ਅਜੈ ਸਿੰਘ, ਸੁਖਦੀਪ ਸਿੰਘ ਲੀਲ, ਗੁਰਦੀਪ, ਮਨਦੀਪ ਕੌਰ, ਗੁਰਮੀਤ ਲੰਗਾ ਆਦਿ ਹਾਜਰ ਹੋਏ। ਇਸ ਮੌਕੇ ਸਪਰੈੱਡ ਪਬਲੀਕੇਸ਼ਨ ਵੱਲੋ ਅਮਰਿੰਦਰ ਸਿੰਘ ਸੋਹਲ ਨੇ ਪੁਸਤਕ ਪ੍ਰਦਰਸ਼ਨੀ ਲਗਾਈ।ਮੰਚ ਸੰਚਾਲਨ ਦੀ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਨੇ ਬਾਖੂਬੀ ਕੀਤਾ।
ਅਖੀਰ ਵਿੱਚ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਸਾਹਿਤਕਾਰਾਂ, ਸਰੋਤਿਆਂ ਅਤੇ ਲੇਖਕਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media