ਪੰਜਾਬ ਦੇ ਚਹੇਤੇ ਬੱਬੂ ਮਾਨ ਨਜ਼ਰ ਆਉਣਗੇ ਪੁਲਿਸ ਦੇ ਰੋਮਾਂਚਕ ਭੂਮਿਕਾ ‘ਚ
ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) -ਪੰਜਾਬ ਦਾ ਚਹੇਤਾ ਕਲਾਕਾਰ ਬੱਬੂ ਮਾਨ ਲੰਬੇ ਸਮ੍ਹੇਂ ਤੋਂ ਬ੍ਰੇਕ ਤੋਂ ਬਾਅਦ ਵਾਪਸੀ ਲਈ ਤਿਆਰ ਫਿਲਮ ਬਾਜ਼ ਦੇ ਨਾਲ ਆਇਆ। ਬੱਬੂ ਦੇ ਚਾਹੁਣ ਵਾਲਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਇਸ ਫਿਲਮ ਦਾ ਜੋ ਕਿ ਪੁਲਿਸ ਤੇ ਅਪਰਾਧੀਆਂ ਦੇ ਆਪਸੀ ਵਿਰੋਧਤਾ ਦੀ ਕਹਾਣੀ ਹੈ।ਇਹ ਫਿਲਮ ਸਟਾਰ ਐਂਟਰਟੇਨਰਜ਼, ਰੋਇਲ ਇੰਟਰਟੈਨਮੈਂਟ ਕੰਪਨੀ ਤੇ ਕੇ ਜ਼ੀ ਪ੍ਰੋਡਕਸ਼ਨਜ਼ ਦਾ ਪ੍ਰੋਜੈਕਟ ਹੈ।ਬੱਬੂ ਤੋਂ ਇਲਾਵਾ ਫਿਲਮ ‘ਚ ਨਜ਼ਰ ਆਉਣਗੇ ਪੂਜਾ ਵਰਮਾ,ਯੋਗਰਾਜ ਸਿੰਘ, ਸਰਦਾਰ ਸੋਹੀ ਤੇ ਮੁਕੁਲ ਦੇਵ। ਸਿਮਰਜੀਤ ਸਿੰਘ ਫਿਲਮ ਦੇ ਡਾਇਰੈਕਟਰ ਹਨ ਤੇ ਨਿਰਮਾਤਾ ਦੇ ਨਾਮ ਦੀ ਲਿਸਟ ‘ਚ ਸ਼ਾਮਿਲ ਹਨ- ਬਾੱਬੀ ਗਰਚਾ, ਸੁਖਜਿੰਦਰ ਸਿੰਘ ਬਹੀਆ, ਜੋਗਿੰਦਰ ਸਿੰਘ, ਗੁਰਪੀ੍ਰਤ ਸਿੰਘ ਤੇ ਖੁਸ਼ਵੰਤ ਗਰੇਵਾਲ ਵਲੋਂ 14 ਨਵੰਬਰ ਨੂੰ ਰਿਲੀਜ਼ ਲਈ ਫਿਲਮ ਦੀ ਪ੍ਰਮੋਸ਼ਨ ਜਾਰੀ ਤਹਿਤ ਸਟਾਰ ਕਾਸਟ ਬਠਿੰਡਾ ਸ਼ਹਿਰ ਵਿੱਚ ਆਈ ਸੀ।
ਫਿਲਮ ਦਾ ਇੱਕ ਗੀਤ ‘ਇੰਨ੍ਹੀ ਵੀ ਨਹੀਂ ਮਾੜੀ ਪੁਲਿਸ ਪੰਜਾਬ ਦੀ’ ਕਿਤੇ ਨਾ ਕਿਤੇ ਫਿਲਮ ਦੀ ਪੂਰੀ ਥੀਮ ਨੂੰ ਦਰਸਾਉਂਦਾ ਹੈ। ‘ਬਾਜ਼’ ਦੇ ਨਾਲ ਪੰਜਾਬ ਦੀ ਪੁਲਿਸ ਦੀ ਚੰਗੀ ਛਵੀ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੱਬੂ ਦੱਸਦੇ ਹਨ ਕਿ, ”ਮੈਂ ਇੰਦਰਪਾਲ ਸਿੱਧੂ ਦਾ ਕਿਰਦਾਰ ਨਿਭਾ ਰਿਹਾ ਹਾਂ ਜੋ ਕਿ ਇੱਕ ਇਮਾਨਦਾਰ ਪੁਲਿਸ ਅਫਸਰ ਹੈ। ਫਿਲਮ ਇਹ ਸਮਾਜਿਕ ਸੰਦੇਸ਼ ਦਿੰਦੀ ਹੈ ਕਿ ਪੁਲਿਸ ਫੋਰਸ ਵਿੱਚ ਚੰਗੇ ਲੋਕ ਵੀ ਹੁੰਦੇ ਹਨ। ਗੀਤਾਂ ਦਾ ਗੀਤਕਾਰ ਹੋਣ ਦੇ ਨਾਤੇ ਮੈਂ ਫਿਲਮ ਦੀ ਥੀਮ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਕਲਮ ਚਲਾਈ ਹੈ। ਬੱਬੂ ਮਾਨ ਨੇ ਹੀ ਫਿਲਮ ਦਾ ਸੰਗੀਤ ਕੰਪੋਜ਼ ਕੀਤਾ ਹੈ ਜਿਸਨੂੰ ਇੰਨਾਂ੍ਹ ਦਿਨਾਂ ਟੀ.ਵੀ ਚੈਨਲਾਂ ਤੇ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਮੁਕੁਲ ਦੇਵ ਫਿਲਮ ਵਿੱਚ ਦਰਬਾਰਾ ਸਿੰਘ ਦਾ ਨੇਗੇਟਿਵ ਕਿਰਦਾਰ ਨਿਭਾ ਰਹੇ ਹਨ ਜੋ ਲੋਕਾਂ ਦੀ ਨਜ਼ਰ ਵਿੱਚ ਤਾਂ ਸਮਾਜ ਸੇਵਕ ਹੈ ਪਰ ਅਸਲੀਅਤ ਵਿੱਚ ਅਪਰਾਧੀ। ਮੁਕੁਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਇੰਡਸਟਰੀ ਮੈਨੂੰ ਨੇਗੇਟਿਵ ਕਿਰਦਾਰ ‘ਚ ਵੇਖਣਾ ਜ਼ਿਆਦਾ ਪਸੰਦ ਕਰਦੀ ਹੈ ਤੇ ਮੈਂ ਇੱਥੇ ਆਕੇ ਕੰਮ ਨੂੰ ਬੇਹੱਦ ਇੰਜੋਏ ਕਰਦਾ ਹਾਂ। ਡਾਇਰੈਕਟਰ ਸਿਮਰਜੀਤ ਨੇ ਕਿਹਾ ਕਿ ਬੱਬੂ ਦੇ ਨਾਲ ਕੰਮ ਕਰਨ ਦਾ ਮਤਲਬ ਸ਼ੂਟਿੰਗ ਦੇ ਇੱਕ-ਇੱਕ ਪਲ ਦਾ ਆਨੰਦ ਮਾਨਣਾ ਹੈ। ਉਹ ਇੱਕ ਸੀਰਿਅਸ ਆਰਟਿਸਟ ਹਨ ਤੇ ਹਰ ਕੰਮ ਨੂੰ ਲਗਨ ਨਾਲ ਕਰਦੇ ਹਨ। ਗੱਲ ਤਿਆਰੀ ਦੀ ਹੋਵੇ ਜਾਂ ਪਰਫਾਰਮੈਂਸ ਦੀ, ਬੱਬੂ ਇੱਕ ਪਲ ਵੀ ਬਰਬਾਦ ਨਹੀਂ ਕਰਦੇ। ਫਿਲਮ ਦੀ ਲੀਡ ਐਕਟਰਸ ਪੂਜਾ ਵਰਮਾ ਨੇ ਕਿਹਾ ਕਿ, ”ਅਜਿਹੀ ਕ੍ਰਇਏਟਿਵ ਟੀਮ ਦੇ ਨਾਲ ਕੰਮ ਕਰਨਾ ਮੇਰੇ ਲਈ ਮੇਰੇ ਸਪਨੇ ਦੇ ਸੱਚ ਹੋਣ ਵਰਗਾ ਹੈ। ਸਪੀਡ ਰਿਕਾਰਡਸ ਤੋਂ ਦਿਨੇਸ਼ ਔਲਖ ਨੇ ਦੱਸਿਆ ਕਿ ਸਾਨੂੰ ਸਭ ਨੂੰ ਇਸ ਫਿਲਮ ਤੋਂ ਬਹੁਤ ਉਮੀਦਾਂ ਹਨ।
ਫਿਲਮ ਦੇ ਸਾਰੇ ਪ੍ਰੋਡਿਊਸਰ ਇਸ ਗੱਲ੍ਹ ਨਾਲ ਬੇਹਦ ਖੁਸ਼ ਹਨ ਕਿ ਬੱਬੂ ਫਿਲਮ ਦੇ ਲੀਡ ਐਕਟਰ ਹਨ। ਉਨ੍ਹਾਂ ਕਿਹਾ ਕਿ ਫਿਲ਼ਮ ਵਿੱਚ ਬੱਬੂ ਦੀ ਮੌਜੂਦਗੀ ਆਪਣੇ ਆਪ ਵਿੱਚ ਪ੍ਰਮੋਸ਼ਨ ਵਰਗੀ ਹੈ। ਉਹ ਇੰਡਸਟਰੀ ਦੇ ਚਹੇਤੇ ਕਲਾਕਾਰਾਂ ਵਿੱਚੋਂ ਇੱਕ ਹਨ ਤੇ ਇਸ ਫਿਲਮ ਵਿੱਚ ਕੰਮ ਕਰਨ ਲਈ ਅਸੀਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਦੋਂ ਤੱਕ ਫਿਲਮ ਦੀ ਰਿਲੀਜ਼ ਡੇਟ ਤਹਿ ਨਹੀਂ ਹੋਈ ਸੀ, ਸਾਨੂੰ ਲੋਕਾਂ ਤੋਂ ਚਾਰੋਂ ਪਾਸਿਉਂ ਸਵਾਲ ਸੁਣਨ ਨੂੰ ਹੀ ਮਿਲਦੇ ਸਨ। ਪਰ ਹੁਣ ਕਿਉਂਕਿ ਫਿਲ਼ਮ ਰਿਲੀਜ਼ ਹੋਣ ਨੂੰ ਹੈ, ਅਸੀਂ ਚਾਹੁੰਦੇ ਹਾਂ ਕਿ ਦਰਸ਼ਕ ਇਸਦੀ ਸਫਲਤਾ’ ਦੇੇ ਲਈ ਸਾਨੂੰ ਅਸ਼ੀਰਵਾਦ ਦੇਣ। ਐਕਸ਼ਨ ਨਾਲ ਭਰਪੂਰ ਇਸ ਫਿਲਮ ਦੀ ਕਹਾਣੀ ਨੂੰ ਧੀਰਜ ਰਤਨ ਨੇ ਲਿਖਿਆ ਹੈ ਤੇ ਉਨ੍ਹਾਂ ਨੇ ਸਕ੍ਰੀਨਪਲੇ ਲਿਖਣ ਤੇ ਵੀ ਰਾਜੇਸ਼ ਵਰਮਾ ਦਾ ਹੱਥ ਵੰਡਾਇਆ ਹੈ। ਦਮਦਾਰ ਡਾਇਲੋਗ ਲਿਖਣ ਵਾਲਿਆਂ ਵਿੱਚ ਬੱਬੂ ਮਾਨ, ਰਾਜੇਸ਼ ਵਰਮਾ,ਸੁਰਮੀਤ ਮਾਵੀ ਤੇ ਜਤਿੰਦਰ ਲਾਲ ਦੇ ਨਾਮ ਸ਼ਾਮਿਲ ਹਨ।