Thursday, April 16, 2026

ਕੋਵਿਡ ਵਿਰੁੱਧ ਲੜਾਈ ‘ਚ ਲਾਮਿਸਾਲ ਸੇਵਾਵਾਂ ਨਿਭਾਉਣ ਵਾਲੇ 18 ਯੋਧਿਆਂ ਦਾ ਸਨਮਾਨ

ਡਿਪਟੀ ਕਮਿਸ਼ਨਰ ਵਲੋਂ ਪ੍ਰਸ਼ੰਸ਼ਾ ਪੱਤਰ ਤੇ ਯਾਦਗਾਰੀ ਚਿੰਨ੍ਹ ਭੇਂਟ

ਕਪੂਰਥਲਾ, 19 ਅਗਸਤ (ਪੰਜਾਬ ਪੋਸਟ ਬਿਊਰੋ) – ਪਿਛਲੇ ਲਗਭਗ ਡੇਢ ਸਾਲ ਤੋਂ ਕੋਵਿਡ ਵਿਰੁੱਧ ਚੱਲ ਰਹੀ ਲੜਾਈ ਦੌਰਾਨ ਲਾਮਿਸਾਲ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਤੇ ਆਮ ਲੋਕਾਂ ਦਾ ਜਿਲ੍ਹਾ ਕਪੂਰਥਲਾ ਪ੍ਰਸ਼ਾਸ਼ਨ ਵਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਵਲੋਂ ਜਿਨ੍ਹਾਂ 18 ਵਿਅਕਤੀਆਂ ਦੀ ਸਨਮਾਨ ਕੀਤਾ ਗਿਆ ਉਨ੍ਹਾਂ ਵਿੱਚ ਕੁੱਝ ਵਿਅਕਤੀ ਅੰਮ੍ਰਿਤਸਰ ਤੇ ਤਰਨਤਾਰਨ ਜਿਲ੍ਹੇ ਨਾਲ ਸਬੰਧਿਤ ਹਨ, ਪਰ ਉਨ੍ਹਾਂ ਲੋਕਾਂ ਦੀ ਸੇਵਾ ਤੇ ਮਨੁੱਖੀ ਜਾਨਾਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ।
                ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਨਮਾਨ ਪ੍ਰਾਪਤ ਕਰਨ ਵਾਲਿਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਵਲੋਂ ਕੋਵਿਡ ਦੀ ਪਹਿਲੀ ਤੇ ਦੂਜੀ ਲਹਿਰ ਦੌਰਾਨ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਤੀਜੀ ਸੰਭਾਵੀ ਲਹਿਰ ਨੂੰ ਰੋਕਣ ਲਈ ਕੋਵਿਡ ਨਿਯਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਤੇ ਜਲਦ ਤੋਂ ਜਲਦ ਟੀਕਾਕਰਨ ਕਰਵਾਉਣ।
                      ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਗੁਰਭਾਗ ਸਿੰਘ ਜਿਲ੍ਹਾ ਡਾਟਾ ਮੈਨੇਜ਼ਰ, ਕਮਲਜੀਤ ਸਿੰਘ ਡਾਟਾ ਐਂਟਰੀ ਆਪਰੇਟਰ, ਗੁਰਬੀਰ ਸਿੰਘ ਸਿਹਤ ਇੰਸਪੈਕਟਰ, ਗੁਰਪ੍ਰੀਤ ਸਿੰਘ ਲੈਬ ਸਹਾਇਕ, ਰਜਿੰਦਰ ਕੌਰ ਲੈਬ ਤਕਨੀਸ਼ੀਅਨ, ਸੋਨਮ ਲੈਬ ਤਕਨੀਸ਼ੀਅਨ, ਸਰਵਣ ਸਿੰਘ ਡਰਾਈਵਰ, ਡਾ. ਸ਼ੁਭਰਾ ਸਿੰਘ ਸਹਾਇਕ ਹਸਪਤਾਲ ਪ੍ਰਸ਼ਾਸ਼ਕ, ਡਾ. ਰਾਜੀਵ ਭਗਤ ਜਿਲ੍ਹਾ ਐਪੀਡੈਮੀਓਲੋਜਿਸਟ, ਰਜਤ ਭਾਟੀਆ ਡਾਟਾ ਐਂਟਰੀ ਆਪਰੇਟਰ, ਅਪੂਰਵ ਵਲੰਟੀਅਰ, ਦਿਵਾਂਸ਼ੂ ਵਲੰਟੀਅਰ, ਨਵਪ੍ਰੀਤ ਕੌਰ ਜਿਲ੍ਹਾ ਐਪੀਡੈਮੀਓਲੋਜਿਸਟ, ਡਾ. ਉਜਾਲਾ ਹੋਮ ਆਈਸੋਲੇਸ਼ਨ ਸੈਲ, ਮਨਪ੍ਰੀਤ ਕੌਰ ਡਾਟਾ ਐਂਟਰੀ ਆਪਰੇਟਰ, ਰਿਤੂ ਡਾਟਾ ਐਂਟਰੀ ਆਪਰੇਟਰ, ਨਵਨੀਤ ਕੌਰ ਡਾਟਾ ਐਂਟਰੀ ਆਪਰੇਟਰ ਆਤਮਾ ਸਿੰਘ ਮਲਟੀਪਰਪਜ਼ ਹੈਲਥ ਵਰਕਰ ਸ਼ਾਮਿਲ ਹਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …