ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਸਰੀਰਕ ਸਿੱਖਿਆ ਵਿਭਾਗ ਅਤੇ ਐਨ.ਸੀ.ਸੀ ਵਿੰਗ ਦੁਆਰਾ ‘ਫਿਟ ਇੰਡੀਆ
ਫਰੀਡਮ ਰਨ 2.0’ ਦੇ ਤਹਿਤ ਆਜ਼ਾਦੀ ਦੇ 75 ਸਾਲ ਮਨਾਉਣ ਲਈ “ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ” ਆਯੋਜਿਤ ਕੀਤਾ ਗਿਆ।ਇਹ ਦੌੜ ਯੂਥ ਅਫੇਅਰਜ਼ ਅਤੇ ਸਪੋਰਟਸ ਮੰਤਰਾਲਾ ਭਾਰਤ ਸਰਕਾਰ ਦੀ ਅਗਵਾਈ ‘ਚ ਆਯੋਜਿਤ ਕੀਤੀ ਗਈ।ਜਿਸ ਦਾ ਮਕਸਦ ਲੋਕਾਂ ਨੂੰ ਦੌੜ ਅਤੇ ਹੋਰ ਸਰੀਰਕ ਕਿਰਿਆਵਾਂ ਦੀ ਆਦਤ ਪਾਉਣ ਲਈ “ਫਿਟਨੈਸ ਕੀ ਡੋਜ਼, ਆਧਾ ਘੰਟਾ ਰੋਜ਼” ਦੀ ਟੈਗ ਲਾਈਨ ਅਧੀਨ ਉਤਸ਼ਾਹਿਤ ਕਰਨਾ ਸੀ।ਕਾਲਜ ਦੀਆਂ ਲਗਭਗ 30 ਖਿਡਾਰਨਾਂ ਅਤੇ ਅੇਨ.ਸੀ.ਸੀ ਕੈਡਿਟਾਂ ਨੇ ਇਸ ਰਨ ਵਿੱਚ ਭਾਗ ਲਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ਼ ਦੀਆਂ ਖਿਡਾਰਨਾਂ ਅਤੇ ਅੇਨ.ਸੀ.ਸੀ ਕੈਡਿਟਾਂ ਵਲੋਂ ਇਸ ਦੌੜ ਨੂੰ ਸਫਲ ਬਾਉਣ ਲਈ ਉਹਨਾਂ ਦੀ ਸ਼ਲਾਘਾ ਕੀਤੀ।ਉਹਨਾਂ ਨੇ 75ਵੇਂ ਅਜ਼ਾਦੀ ਦਿਵਸ ‘ਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਮਹਾਂਮਾਰੀ ਦੇ ਦੌਰ ‘ਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤੰਦਰੁਸਤ ਜੀਵਨ-ਸ਼ੈਲੀ ਅਪਨਾਉਣ ਦੀ ਗੁਜ਼ਾਰਿਸ਼ ਕੀਤੀ।
ਇਸ ਮੌਕੇ ਪ੍ਰੋ. ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ, ਲੈਫਟੀਨੈਂਟ ਅਮਨਦੀਪ ਕੌਰ (ਏ.ਐਨ.ਓ), ਮਿਸ ਰਾਜਦੀਪ ਕੌਰ ਵੀ ਮੋਜ਼ੂਦ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media