
ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਹਰ ਸਾਲ ਦੀ ਤਰ੍ਹਾਂ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਕਰਵਾਇਏਆ ਜਾ ਰਿਹਾ ਵਿਰਾਸਤੀ ਮੇਲਾ ਕੱਲ੍ਹ ਧੂਮਧੜੱਕੇ ਨਾਲ ਸਮਾਪਤ ਹੋ ਗਿਆ। ਮੇਲੇ ਦੇ ਅਖੀਰਲੇ ਦਿਨ ਪੰਜਾਬੀ ਗਾਇਕਾ ਗੁਰਮੀਤ ਬਾਵਾ ਨੇ ਚੰਗੇ ਰੰਗ ਬੰਨ੍ਹੇ। ਪੇਂਡੂ ਸਭਿਆਚਾਰ ਨੂੰ ਦਰਸਾਉਂਦੇ ਪਹਿਰਾਵੇ ਅਤੇ ਪੁਰਾਣੇ ਰੀਤੀ ਰਿਵਾਜਾਂ ਦੀ ਪੇਸਕਾਰੀ ਮੇਲੇ ਦੇ ਮਕਸਦ ਅਤੇ ਪੁਰਾਣੇ ਸਭਿਆਚਾਰ,ਰੀਤੀ ਰਿਵਾਜਾਂ ਤਾਜਾ ਰੱਖਣ ਦੀਆਂ ਕੋਸਿਸਾਂ ਨੂੰ ਦਿਖਾ ਰਹੀ ਸੀ।ਇਸ ਮੇਲੇ ਵਿਚ ਕੁੱਝ ਪਂੇਡੂ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ।ਇਹ ਮੇਲਾ ਮਾਲਵਾ ਹੈਰੀਟੇਜ ਅਤੇ ਸਭਿਆਚਾਰਕ ਫ਼ਾਊਂਡੇਸ਼ਨ ਦੁਆਰਾ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਵਾਰ ਜ੍ਰਿਲ੍ਹੇ ਦੇ ਮੁੱਖ ਅਧਿਕਾਰੀਆਂ ਦੀ ਪਿਛਲੇ ਸਾਲਾਂ ਵਾਂਗ ਦਿਲਚਸਪੀ ਦਿਖਾਈ ਨਹੀ ਦਿੱਤੀ। ਇਸ ਮੇਲੇ ਦੇ ਅਖੀਰਲੇ ਦਿਨ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਅਤੇ ਡੀ ਆਈ ਬਠਿੰਡਾ ਸz. ਅਮਰ ਸਿੰਘ ਚਾਹਲ ਨੇ ਵੀ ਆਪਣੀ ਹਾਜ਼ਰੀ ਲਾਈ। ਇਸ ਮੇਲੇ ਵਿਚ ਪ੍ਰਬੰਧਕਾਂ ਨੇ ਚੈਕੋਸਲਾਵਿਆ ਦੇਸ ਦਾ ਇੱਕ ਨਾਚ ਪੇਸ ਕਰਵਾਕੇ ਦੇਸੀ ਰੰਗ ਨੂੰ ਥੋੜਾ ਵਿਦੇਸੀ ਤੜਕਾ ਲਾਇਆ ਜਿਸ ਨੂੰ ਲੋਕਾਂ ਥੋੜਾ ਜਿਹਾ ਬੁਰਾ ਮਹਿਸੂਸ ਕੀਤਾ ਪਰ ਲੋਕਾਂ ਦੀ ਚੰਗੀ ਭੀੜ ਅਤੇ ਆਮ ਲੋਕਾਂ ਦੀ ਦਿਲਚਸਪੀ ਨੇ ਮੇਲੇ ਨੂੰ ਕਾਮਯਾਬ ਬਣਾ ਦਿੱਤਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media