Saturday, September 26, 2026

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਰੈਪਿਡ ਪੀ.ਸੀ.ਆਰ ਟੈਸਟ ਦੀ ਸਹੂਲਤ ਮੌਜ਼ੂਦ- ਫਲਾਈ ਅੰਮ੍ਰਿਤਸਰ

ਅਗਸਤ, 20 ਅਗਸਤ (ਪੰਜਾਬ ਪੋਸਟ ਬਿਊਰੋ) – ਨਿਯਮਾਂ ਵਿੱਚ ਕੁੱਝ ਛੋਟਾਂ ਅਤੇ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਯੂ.ਏ.ਈ ਜਾਣ ਵਾਲੇ ਯਾਤਰੀ 16 ਅਗਸਤ 2021 ਤੋਂ ਹਵਾਈ ਅੱਡੇ ‘ਤੇ ਹੀ ਰੈਪਿਡ ਪੀ.ਸੀ.ਆਰ ਟੈਸਟ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਨੁਸਾਰ ਪੀ.ਸੀ.ਆਰ ਟੈਸਟ ਦੀ ਕੀਮਤ 3300 ਰੁਪਏ ਰੱਖੀ ਗਈ ਹੈ, ਜੋ ਇਹ ਦਿੱਲੀ ਏਅਰਪੋਰਟ ਨਾਲ਼ੋਂ ਘੱਟ ਹੈ।ਯੂ.ਏ.ਈ ਨੇ ਆਪਣੇ ਨਵੇਂ ਨਿਰਦੇਸ਼ਾਂ ਵਿਚੋਂ ਇਕ ਇਹ ਵੀ ਨਿਯਮ ਹੈ ਕਿ ਯਾਤਰੀਆਂ ਨੂੰ ਆਪਣੀ ਉਡਾਣ ਦੇ ਰਵਾਨਗੀ ਤੋਂ 4 ਘੰਟੇ ਪਹਿਲਾਂ ਹਵਾਈ ਅੱਡੇ `ਤੇ ਇੱਕ ਕੋਵਿਡ-19 ਪੀਸੀਆਰ ਰੈਪਿਡ ਟੈਸਟ ਕਰਵਾਓਣਾ ਪਵੇਗਾ।ਇਹ ਟੈਸਟ ਪੂਰਾ ਹੋਣ ਤੋਂ ਬਾਅਦ ਹੀ ਯਾਤਰੀ ਜਹਾਜ ‘ਚ ਬੈਠ ਸਕੇਗਾ।
                ਇਸ ਟੈਸਟ ਦੀ ਹਵਾਈ ਅ ਡੇ ‘ਤੇ ਉਪਲਬਧਤਾ ਤੋਂ ਬਾਅਦ ਇੰਡੀਗੋ, ਸਪਾਈਸਜੈਟ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਆਪਣੀਆਂ ਅੰਮ੍ਰਿਤਸਰ ਤੋਂ ਦੁਬਈ ਅਤੇ ਸ਼ਾਰਜਾਹ ਦੇ ਵਿਚਕਾਰ ਸਿੱਧੀਆਂ ਹਵਾਈ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ।
               ਗੁਮਟਾਲਾ ਨੇ ਦੱਸਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਏਅਰਪੋਰਟ ਦੇ ਟਵੀਟਰ ‘ਤੇ ਇਸ ਟੈਸਟ ਨੂੰ ਸ਼ੁੁਰੂ ਕਰਨ ਦੀ ਮੰਗ ਕਰ ਕਹੇ ਸਨ।ਹੁਣ ਏਅਰਪੋਰਟ ਅਧਿਕਾਰੀਆਂ ਨੇ ਟਵੀਟ ਕਰਕੇ ਇਹ ਟੈਸਟ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ ਹੈ।
                ਉਹਨਾਂ ਕਿਹਾ ਕਿ ਹਾਲਾਂਕਿ ਭਾਰਤ ਤੋਂ ਸੰਯੁਕਤ ਅਰਬ ਅਮੀਰਾਤ ਦੇ ਦਾਖਲੇ ‘ਤੇ ਅਜੇ ਵੀ ਪੂਰੀ ਤਰਾਂ ਪਾਬੰਦੀ ਨਹੀਂ ਹਟਾਈ ਗਈ, ਸਾਰੇ ਯਾਤਰੀਆਂ ਨੂੰ ਸਲਾਹ ਹੈ ਕਿ ਯਾਤਰਾ ਕਰਨ ਤੋਂ ਪਹਿਲਾਂ ਉਹ ਇਹ ਚੰਗੀ ਤਰਾਂ ਪਤਾ ਕਰ ਲੈਣ ਕਿ ਕਿਸੇ ਮੁਲਕ ਵਿੱਚ ਉਹਨਾਂ ਕੋਲ ਯੋਗਤਾ ਹੈ ਜਾਂ ਨਹੀਂ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …