Friday, November 22, 2024

ਗੈਰ ਮਿਆਰੀ ਤੇ ਮਿਸਬ੍ਰਾਂਡਡ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ‘ਚ 14,21,000/- ਦੇ ਜੁਰਮਾਨੇ

ਨਵਾਂਸ਼ਹਿਰ, 24 ਅਗਸਤ (ਪੰਜਾਬ ਪੋਸਟ ਬਿਊਰੋ) – ਆਮ ਪਬਲਿਕ ਨੂੰ ਸਾਫ ਸੁਥਰੀਆਂ ਅਤੇ ਉਚ-ਕਆਲਟੀ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਉਪਲੱਬਧ ਕਰਵਾਉਣ ਦੇ ਮੰਤਵ ਨਾਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿੱਢੀ ਗਈ ਮੁਹਿੰਮ ਤਹਿਤ ਪਿਛਲੇ ਦਿਨੀਂ ਫੂਡ ਸੇਫਟੀ ਟੀਮਾਂ ਵੱਲੋਂ ਵੱਖ-ਵੱਖ ਫਰਮਾਂ ਤੋਂ ਸੈਂਪਲ ਭਰਨ ਉਪਰੰਤ ਜੋ ਸੈਂਪਲ ਗੈਰ ਮਿਆਰੀ ਅਤੇ ਮਿਸਬ੍ਰਾਂਡਡ ਪਾਏ ਸਨ, ਉਨ੍ਹਾਂ ਦੋਸ਼ੀਆਂ ਦੇ ਖਿਲਾਫ਼ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼.ਭ.ਸ ਨਗਰ ਦੀ ਅਦਾਲਤ ਵਿੱਚ ਕੇਸ ਦਾਇਰ ਕੀਤੇ ਗਏ ਸਨ। ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਐਡਜੂਕੇਟਿੰਗ ਅਫ਼ਸਰ (ਫੂਡ ਸੈਫਟੀ) ਸ਼.ਭ.ਸ ਨਗਰ ਜਸਵੀਰ ਸਿੰਘ ਦੀ ਅਦਾਲਤ ਵੱਲੋਂ ਨਿਰਮਾਤਾ ਕੰਪਨੀਆਂ, ਡਿਸਟ੍ਰੀਬਿਊਟਰਾਂ, ਕਰਿਆਨਾ ਸਟੋਰਾਂ, ਬੇਕਰੀ, ਕੰਨਫੈਕਸ਼ਨਰੀ ਸਟੋਰਾਂ ਅਤੇ ਡੇਅਰੀਆਂ ਆਦਿ ਨੂੰ ਗੈਰਮਿਆਰੀ ਅਤੇ ਮਿਸਬ੍ਰਾਂਡਡ ਵੱਖ-ਵੱਖ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 15 ਕੇਸਾਂ ਵਿੱਚ ਦੋਸ਼ੀਆਂ ਨੂੰ 14,21,000/- ਰੁਪਏ ਦਾ ਜੁਰਮਾਨਾ ਕੀਤਾ ਗਿਆ।
                ਸਹਾਇਕ ਕਮਿਸ਼ਨਰ ਫੂਡ ਮਨੋਜ ਖੋਸਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਦ ਕਰਿਆਨਾ ਸਟੋਰ, ਬਲਾਚੌਰ ਤੋਂ ਭਰਿਆ ਗਿਆ ਸੈਂਪਲ ਡੈਅਰੀ ਅਨਮੋਲ ਦੇਸੀ ਘਿਓ ਗੈਰ-ਮਿਆਰੀ ਪਾਏ ਜਾਣ ਤੇ ਸੂਰੀਆ ਟਰੇਡਿੰਗ ਨਿਰਮਾਤਾ ਕੰਪਨੀ, ਬਵਾਨਾ ਇੰਡਸਟਰੀਅਲ ਏਰੀਆ, ਦਿੱਲੀ ਨੂੰ 5,00,000/- ਰੁਪਏ, ਵਿਸ਼ਾਲ ਮੇਗਾ ਮਾਰਟ ਤੋਂ ਭਰਿਆ ਗਿਆ ਦੇਵਸਈਆ ਦੇਸੀ ਘਿਓ ਗੈਰ-ਮਿਆਰੀ ਪਾਏ ਜਾਣ ਤੇ ਔਰਗੈਨਿਕ ਐਗਰੋ ਫੂਡ ਨਿਰਮਾਤਾ ਕੰਪਨੀ ਨੂੰ ਖਾਰੀ ਬਾਊਲੀ ਦਿੱਲੀ ਨੂੰ 2,00,000/- ਰੁਪਏ, ਭੱਟੀ ਕਰਿਆਨਾ ਸਟੋਰ ਗੋਰਖਪੁਰ ਤੋਂ ਪਿਓਰਗੋਲਡ ਮਸਟਰਡ ਆਇਲ ਮਿਸਬ੍ਰਾਂਡਡ ਪਾਏ ਜਾਣ ‘ਤੇ 3,000/- ਰੁਪਏ ਅਤੇ ਗਨਪਤੀ ਟਰੇਡਰਜ਼ ਨਿਰਮਾਤਾ ਕੰਪਨੀ ਨੂੰ 2,00,000/- ਰੁਪਏ, ਰਜਨੀਸ਼ ਪੁੱਤਰ ਪ੍ਰੇਮ ਨਾਥ ਸਬਜ਼ੀ ਚੌਂਕ ਰੋਪੜ ਨੂੰ ਖੰਡ ਮਿਸਬ੍ਰਾਂਡਡ ਪਾਏ ਜਾਣ ਤੇ 10,000/- ਰੁਪਏ ਅਤੇ ਨਿਰਮਾਤਾ ਕੰਪਨੀ ਨਰਾਇਣਗੜ੍ਹ ਸ਼ੂਗਰਮਿਲ ਲਿਮਟਿਡ ਹਰਿਆਣਾ ਨੂੰ 1,00,000/- ਰੁਪਏ, ਵਿਸ਼ਾਲ ਮੇਗਾ ਮਾਰਟ ਨਵਾਂਸ਼ਹਿਰ ਤੋਂ ਭਰਿਆ ਗਿਆ ਖੰਡ ਦਾ ਸੈਂਪਲ ਮਿਸਬ੍ਰਾਂਡਡ ਪਾਏ ਜਾਣ ‘ਤੇ ਨਿਰਮਾਤਾ ਕੰਪਨੀ ਨਰਾਇਣਗੜ੍ਹ ਸ਼ੂਗਰਮਿਲ ਲਿਮ ਹਰਿਆਣਾ ਨੂੰ 1,00,000/- ਰੁਪਏ, ਜੋਬਨ ਕਰਿਆਨਾ ਸਟੋਰ ਰਟੈਂਡਾ ਤੋਂ ਭਰਿਆ ਗਿਆ ਅਦਿੱਤੀ ਮਸਟਰਡ ਆਇਲ ਗੈਰ-ਮਿਆਰੀ ਆਉਣ ‘ਤੇ 3,000/- ਰੁਪਏ, ਇੰਦਰਮੋਹਣ ਸੁਮਿਤ ਕੁਮਾਰ ਅਬੋਹਰ ਨੂੰ 1,00,000/- ਰੁਪਏ, ਅਦਿੱਤੀ ਐਗਰੋ ਫੂਡ ਫਗਵਾੜਾ ਨੂੰ 10,000/- ਰੁਪਏ, ਬਾਸਕਿਨ-ਰੋਬਨ ਘੁੱਗੀ ਜੰਕਸ਼ਨ, ਗੜ੍ਹੀ ਕਾਨੂੰਗੋਆ ਆਈਸਕ੍ਰੀਮ ਗੈਰ-ਮਿਆਰੀ ਪਾਏ ਜਾਣ ‘ਤੇ 50,000 ਰੁਪਏ, ਵਿਸ਼ਾਲ ਮੇਗਾ ਮਾਰਟ ਨਵਾਂਸ਼ਹਿਰ ਤੋਂ ਭਰਿਆ ਫਸਟ ਕਰਾਪ ਬੇਸਨ ਦਾ ਸੈਂਪਲ ਮਿਸਬ੍ਰਾਂਡਡ ਪਾਏ ਜਾਣ ਤੇ ਨਿਰਮਾਤਾ ਕੰਪਨੀ ਸਾਵਰੀਆ ਇੰਡਸਟ੍ਰੀਜ਼ ਪ੍ਰਾਈਵੇਟ ਲਿਮ, ਹਰਦਾਈ ਰੋਡ, ਸਨਦੀਲਾ ਲਖਨਓ (ਯੂ.ਪੀ) ਨੂੰ 50,000/- ਰੁਪਏ, ਸਾਗਰ ਜਨਰਲ ਸਟੋਰ, ਸੜੋਆ ਤੋ ਭਰਿਆ ਜੇ.ਪੀ ਕੁੱਕੀਜ਼ ਦਾ ਸੈਂਪਲ ਮਿਸਬ੍ਰਾਂਡਡ ਪਾਏ ਜਾਣ ਤੇ 25,000/-, ਵਿਹੜਾ ਸ਼ਗਨਾਂ ਦਾ ਦਾਬਾ ਮਲਪੁੱਰ ਤੋਂ ਦੁੱਧ ਦਾ ਭਰਿਆ ਸੈਂਪਲ ਗੈਰ-ਮਿਆਰੀ ਪਾਏ ਜਾਣ ‘ਤੇ 15,000/- ਰੁਪਏ, ਕਿਸਾਨ ਡੇਅਰੀ ਸਿਆਣਾ ਬਲਾਚੌਰ ਤੋਂ ਭਰਿਆ ਗਿਆ ਮਿਕਸਡ ਮਿਲਕ ਗੈਰ-ਮਿਆਰੀ ਪਾਏ ਜਾਣ ‘ਤੇ 15,000/- ਰੁਪਏ, ਧੰਨ ਬਾਬਾ ਗੁਰਦਿੱਤਾ ਜੀ ਡੇਅਰੀ ਪਿੰਡ ਧਰਮਪੁਰ (ਸਾਹਿਬਾ) ਤੋਂ ਭਰੇ ਗਏ ਦੁੱਧ ਦੇ ਸੈਂਪਲ ਗੈਰ-ਮਿਆਰੀ ਆਉਣ ‘ਤੇ 20,000/- ਰੁਪਏ, ਚੌਧਰੀ ਡੇਅਰੀ, ਬਲਾਚੌਰ ਤੋਂ ਮਿਕਸ ਮਿਲਕ ਗੈਰ-ਮਿਆਰੀ ਆਉਣ ਤੇ 10,000/- ਰੁਪਏ, ਹੰਗਰੀ ਪੁਆਇੰਟ ਬਲਾਚੌਰ ਤੋਂ ਭਰਿਆ ਗਿਆ ਚੱਟਣੀ ਦਾ ਸੈਂਪਲ ਗੈਰ-ਮਿਆਰੀ ਆਉਣ ‘ਤੇ 10,000/- ਰੁਪਏ ਜੁਰਮਾਨੇ ਕੀਤੇ ਗਏ।
                  ਬਿਕਰਮਜੀਤ ਸਿੰਘ ਅਤੇ ਦਿਨੇਸ਼ਜੋਤ ਸਿੰਘ, ਫੂਡ ਸੇਫਟੀ ਅਫ਼ਸਰਾਂ ਸ਼.ਭ.ਸ ਨਗਰ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤਾਂ ਮਿਲ ਸਕਣ ਅਤੇ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …