ਪਠਾਨਕੋਟ, 24 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲਾ ਪ੍ਰਸਾਸ਼ਨ ਡਿਪਟੀ ਕਮਿਸਨਰ ਸੰਯਮ ਅਗਰਵਾਲ ਵਲੋਂ ਪ੍ਰਾਪਤ ਹੋਈ ਪੰਜ ਡਿਸਪੈਂਸਰੀਆਂ ਦੀ ਗਰਾਂਟ
ਵਿਚੋਂ ਅੱਜ ਜੀ.ਏ.ਡੀ ਰਾਣੀਪੁਰ ਝਿਕਲਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ‘ਤੇ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਮੇਸ਼ ਅੱਤਰੀ ਨੇ ਆਪਣੇ ਕਰ ਕਮਲਾਂ ਨਾਲ ਇਸ ਡਿਸਪੈਂਸਰੀ ਦਾ ਉਦਘਾਟਨ ਕੀਤਾ।ਡਾ. ਰਿਤਿਕਾ ਏ.ਐਮ.ਓ ਨੂੰ ਡਾਕਟਰ ਦੀ ਕੁਰਸੀ ‘ਤੇ ਬਿਠਾ ਕੇ ਪਿੰਡ ਵਾਸੀਆਂ ਅਤੇ ਰੋਗੀਆਂ ਦੀ ਸੇਵਾ ਕਰਨ ਦਾ ਨਿਰਦੇਸ਼ ਦਿੱਤਾ।ਆਯੁਰਵੈਦਿਕ ਵਿਭਾਗ ਤੋਂ ਆਏ ਡਾਕਟਰ ਪੰਕਜ ਠਾਕੁਰ, ਡਾਕਟਰ ਮੀਨਾ, ਡਾਕਟਰ ਮਾਲਤੀ, ਡਾਕਟਰ ਸਾਹਿਲ, ਡਾਕਟਰ ਯਸਵਿੰਦਰ, ਡਾਕਟਰ ਵਿਪਣ, ਉਪਵੈਦ ਅਭਿਸੇਕ, ਟਰੇਂਡ ਦਾਈ ਸ਼ਸ਼ੀ ਬਾਲਾ, ਸਰਪੰਚ ਕ੍ਰਿਸ਼ਨਾ ਤੇ ਸਮੂਹ ਗ੍ਰਾਮ ਪੰਚਾਇਤ ਨਾਲ ਹਾਜ਼ਰ ਸਨ।
ਇਸ ਮੋਕੇ ਤੇ ਡਾਇਰੈਕਟਰ ਆਯੁਰਵੈਦਾ ਪੂਨਮ ਵਸ਼ਿਸ਼ਟ, ਡਾਕਟਰ ਰਮੇਸ਼ ਅੱਤਰੀ ਅਤੇ ਸਮੂਹ ਏ.ਐਮ.ਓ ਆਯੁਰਵੈਦਾ ਨੇ ਡਿਪਟੀ ਕਮਿਸਨਰ ਦੇ ਇਸ ਉਪਰਾਲੇ ਲਈ ਬਹੁਤ-ਬਹੁਤ ਧੰਨਵਾਦ ਕੀਤਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media