Saturday, September 26, 2026

ਏਮਜ਼ ਵਲੋਂ ਤਿੰਨ ਮਹੀਨਿਆਂ ਦੀ ਕਰਵਾਈ ਜਾਵੇਗੀ ਮੁਫ਼ਤ ਟ੍ਰੇਨਿੰਗ – ਬੈਂਸ

ਨਵਾਂਸ਼ਹਿਰ, 25 ਅਗਸਤ (ਪੰਜਾਬ ਪੋਸਟ ਬਿਊਰੋ) – ਕੋਰੋਨਾ ਮਹਾਂਮਾਰੀ ਦੇ ਚਲਦਿਆ ਅਤੇ ਸੰਭਾਵੀ ਤੀਸਰੀ ਲਹਿਰ ਨਾਲ ਨਜਿੱਠਣ ਲਈ ਜ਼ਿਲ੍ਹੇ ’ਚ ਸੁਵਿਧਾਵਾਂ ਵਧਾਉਣ ਲਈ ਸਿਹਤ ਸੈਕਟਰ ਨਾਲ ਸਬੰਧਤ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਤਹਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਜ਼ਿਲ੍ਹੇ ਦੇ ਨੋਜਵਾਨਾਂ ਨੂੰ ਤਿੰਨ ਮਹੀਨਿਆਂ ਦੀ ਮੁਫ਼ਤ ਸਿਖਲਾਈ ਕਰਵਾਈ ਜਾਵੇਗੀ।
              ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ-ਕਮ-ਨੋਡਲ ਅਫ਼ਸਰ ਪੰਜਾਬ ਹੁਨਰ ਵਿਕਾਸ ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੰਕਲਪ ਪ੍ਰੋਜੈਕਟ ਅਧੀਨ ਤਿੰਨ ਮਹੀਨਿਆਂ ਦੀ ਸਿਖਲਾਈ ਦੌਰਾਨ ਰੈਸਪਾਇਰੈਟਰੀ ਥੈਰੇਪਿਸਟ ਕੋਰਸ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।ਸਿਖਲਾਈ ਦੇ ਦੌਰਾਨ ਨੋਜਵਾਨਾਂ ਨੂੰ ਕਿਤਾਬਾਂ, ਖਾਣਾ, ਰਹਿਣਾ ਅਤੇ ਵਰਦੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।
               ਵਧੇਰੇ ਜਾਣਕਾਰੀ ਲਈ ਜ਼ਿਲ੍ਹੇ ਦੀ ਡੀ.ਪੀ.ਐਮ.ਯੂ ਟੀਮ ਨਾਲ ਕਮਰਾ 413 ਤੀਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਜਾਂ ਮੋਬਾਇਲ ਨੰ: 83603-76675 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …