Saturday, September 26, 2026

ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਨਿਰੰਤਰ ਯਤਨਸ਼ੀਲ ਹੈ ਸਿੱਖਿਆ ਵਿਭਾਗ – ਜਿਲ੍ਹਾ ਅਧਿਕਾਰੀ

ਨਵ-ਨਿਯੁੱਕਤ ਅਧਿਆਪਕਾਂ ਦੀ ਤਿੰਨ ਦਿਨੀਂ ਇੰਡਕਸਨ ਟ੍ਰੇਨਿੰਗ ਸਮਾਪਤ

ਪਠਾਨਕੋਟ, 26 ਅਗਸਤ (ਪੰਜਾਬ ਪੋਸਟ ਬਿਊਰੋ) – ਸਿੱਖਿਆ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਅਧੀਨ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ‘ਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਨਿਰੰਤਰ ਯਤਨਸ਼ੀਲ ਹੈ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਨੇ ਸਿੱਖਆ ਵਿਭਾਗ ਵਲੋਂ ਮਾਸਟਰ ਕੇਡਰ ਦੀਆਂ 2392 ਅਸਾਮੀਆਂ ਅਧੀਨ ਨਿਯੁੱਕਤ ਹੋਏ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੀ ਤਿੰਨ ਰਜ਼ਾ ਇੰਡਕਸ਼ਨ ਟ੍ਰੇਨਿੰਗ ਦੇ ਅਖੀਰਲੇ ਦਿਨ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਕੀਤਾ।
                  ਉਨਾਂ ਦੱਸਿਆ ਕਿ ਅੰਗਰੇਜ਼ੀ ਵਿਸ਼ੇ ਦੇ ਨਵ-ਨਿਯੁੱਕਤ ਅਧਿਆਪਕਾਂ ਦੀ ਇਹ ਟ੍ਰੇਨਿੰਗ 23 ਤੋਂ 25 ਅਗਸਤ ਤੱਕ ਚੱਲੀ ਹੈ।ਜਿਸ ਦੌਰਾਨ ਅਧਿਆਪਕਾਂ ਨੂੰ ਵਿਸ਼ੇ ਨਾਲ ਸਬੰਧਤ ਟ੍ਰੇਨਿੰਗ ਦੇਣ ਦੇ ਨਾਲ-ਨਾਲ ਨੈਸ਼ਨਲ ਅਚੀਵਮੈਂਟ ਸਰਵੇਖਣ-2021 ਦੀ ਤਿਆਰੀ ਸਬੰਧੀ, ਈ-ਕੰਟੈਂਟ ਡਿਵੈਲਪਮੈਂਟ, ਦੀਕਸ਼ਾ ਪੋਰਟਲ ਤੇ ਕੰਟੈਂਟ ਨੂੰ ਅਪਲੋਡ ਕਰਨ, ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਵੈੱਬਸਾਈਟਾਂ ਅਤੇ ਪੋਰਟਲ ਦੀ ਵਰਤੋਂ, ਆਈ.ਸੀ.ਟੀ ਰੂਲਜ਼ ਬਾਰੇ ਵਿਸਤਾਰ ਨਾਲ ਟ੍ਰੇਨਿੰਗ ਦਿੱਤੀ ਗਈ ਹੈ।
               ਇਸ ਸੰਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮ ਵਲੋਂ ਨਵ-ਨਿਯੁੱਕਤ ਅਧਿਆਪਕਾਂ ਦੀ ਤਿੰਨ ਦਿਨ ਚੱਲੀ ਇਸ ਟ੍ਰੇਨਿੰਗ ਦਾ ਸਮਾਂ ਸਵੇਰੇ 9 ਵਜੇ ਤੋਂ 4 ਵਜੇ ਤੱਕ ਰਿਹਾ ਹੈ।
               ਇਸ ਮੌਕੇ ਤੇ ਡੀ.ਐਮ ਅੰਗਰੇਜ਼ੀ ਸਮੀਰ ਸ਼ਰਮਾ, ਬੀ.ਐਮ ਰਾਮ ਪ੍ਰਕਾਸ਼, ਬੀ.ਐਮ ਵਿਦਿਆ ਸਾਗਰ, ਬੀ.ਐਮ ਰਾਜੇਸ਼ ਮਹਾਜਨ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …