ਪਠਾਨਕੋਟ, 26 ਅਗਸਤ (ਪੰਜਾਬ ਪੋਸਟ ਬਿਊਰੋ) – ਸਰਕਾਰੀ ਪ੍ਰਾਇਮਰੀ ਸਕੂਲ ਆਨੰਦਪੁਰ ਰੋਡ ਪਠਾਨਕੋਟ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ
ਡਿਸਟਰੀਬਿਊਸ਼ਨ ਕੈਂਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਦੀ ਅਗਵਾਈ ਅਤੇ ਬੀ.ਪੀ.ਈ.ਓ ਪਠਾਨਕੋਟ-3 ਕੁਲਦੀਪ ਸਿੰਘ ਦੇ ਪ੍ਰਬੰਧਾਂ ਹੇਠ ਲਗਾਇਆ ਗਿਆ।ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਈ.ਈ.ਡੀ ਕੰਪੋਨੈਂਟ ਵਲੋਂ ਲਗਾਏ ਗਏ, ਇਸ ਕੈਂਪ ਵਿੱਚ 24 ਬੱਚਿਆਂ ਨੂੰ ਫੈਬਰੀਕੇਟਿਡ ਆਈਟਮਾਂ ਮੁਫਤ ਵੰਡੀਆਂ ਗਈਆਂ।
ਜ਼ਿਲ੍ਹਾ ਸਪੈਸ਼ਲ ਐਜੂਕੇਟਰ ਅੰਜ਼ੂ ਸੈਣੀ ਵਲੋਂ ਬੱਚਿਆਂ ਅਤੇ ਮਾਪਿਆਂ ਨੂੰ ਇਨ੍ਹਾਂ ਫੈਬਰੀਕੇਟਿਡ ਆਈਟਮਾਂ ਦੀ ਸਿਖਲਾਈ ਅਤੇ ਫਿਜ਼ੀਓਥਰੈਪੀ ਦੀ ਬੱਚਿਆਂ ਦੇ ਨਾਲ ਪ੍ਰੈਕਟੀਕਲ ਕਰ ਕੇ ਜਾਣਕਾਰੀ ਦਿੱਤੀ ਗਈ।ਅਲਿਮਕੋ ਟੀਮ ਵਲੋਂ ਰਮੇਸ਼ ਕੁਮਾਰ ਨੇ ਸਾਰੇ ਫੈਬਰੀਕੇਟਿਡ ਆਈਟਮਾਂ ਦੇ ਬਾਰੇ ਮਾਤਾ ਪਿਤਾ ਨੂੰ ਵਿਸਥਾਰ ‘ਚ ਸੰਭਾਲਣ ਅਤੇ ਵਰਤੋਂ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਕੈਂਪ ਵਿੱਚ ਆਏ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਆਉਣ ਜਾਣ ਦਾ ਕਿਰਾਇਆ ਵਿਭਾਗ ਵਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜਿਆ ਜਾਵੇਗਾ।
ਡਿਸਟਰੀਬਿਊਸ਼ਨ ਕੈਂਪ ਵਿੱਚ ਡਾ. ਮਨਦੀਪ ਸ਼ਰਮਾ, ਰਾਜੂ ਬਾਲਾ, ਰੇਨੂ ਬਾਲਾ, ਸਵਿਤਾ, ਅੰਜ਼ੂ ਬਾਲਾ, ਸੁਮਨ ਕੁਮਾਰੀ, ਜਸਪ੍ਰੀਤ ਅਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਮੌਜ਼ੂਦ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media