Friday, July 3, 2026

ਸਿਹਤ ਵਿਭਾਗ ਵਲੋਂ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਦੀ ਸ਼ੁਰੂਆਤ

ਨੇਤਰਦਾਨ ਨਾਲ ਦਿੱਤੀ ਜਾ ਸਕਦੀ ਹੈ ਹਨੇਰੀਆਂ ਜ਼ਿੰਦਗੀਆਂ ਨੂੰ ਰੌਸ਼ਨੀ – ਡਾ. ਅੰਜ਼ਨਾ ਗੁਪਤਾ

ਸੰਗਰੂਰ, 28 ਅਗਸਤ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਚ ਅੰਨ੍ਹੇਪਣ ਅਤੇ ਅੱਖਾਂ ਦੇ ਰੋਗਾਂ ਨੂੰ ਠੱਲ ਪਾਊਣ ਲਈ ਜਿਲ੍ਹੇ ਅੰਦਰ 25 ਅਗਸਤ ਤੋਂ 8 ਸਤੰਬਰ ਤੱਕ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਦਾ ਆਗਾਜ਼ ਸਿਵਲ ਸਰਜਨ ਡਾ. ਅੰਜਨਾ ਗੁਪਤਾ ਵਲੋਂ ਕੀਤਾ ਗਿਆ।ਸਿਵਲ ਹਸਪਤਾਲ ਵਿਖੇ ਉਹਨਾਂ ਕਿਹਾ ਕਿ ਨੇਤਰਦਾਨ ਇਕ ਮਹਾਂਦਾਨ ਹੈ।ਜਿਸ ਨਾਲ ਹਨੇਰੇ ਵਿੱਚ ਰਹਿ ਰਹੇ ਨੇਤਰਹੀਨ ਮਨੁੱਖ ਨੂੰ ਰੋਸ਼ਨੀ ਦਿੱਤੀ ਜਾ ਸਕਦੀ ਹੈ। ਉਨ੍ਹਾ ਅਫਸੋਸ ਜ਼ਾਹਿਰ ਕੀਤਾ ਕਿ ਸਾਡੇ ਸਮਾਜ ਵਿਚ ਅੰਗਦਾਨ ਕਰਨ ਦਾ ਰੁਝਾਨ ਨਾ-ਮਾਤਰ ਹੈ।ਉਨ੍ਹਾਂ ਕਿਹਾ ਕਿ ਇਸ ਲਈ ਇੱਕ ਵੱਡੇ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ।
                   ਡਾ. ਸੰਜੇ ਮਾਥੁਰ ਐਸ.ਐਮ.ਓ ਆਈ ਮੁਬਾਇਲ ਨੇ ਲੋਕਾਂ ਨੂੰ ਨੇਤਰਦਾਨ ਕਰਨ ਦੀ ਪ੍ਰੇਰਨਾ ਦਿੱਤੀ।ਅੱਖਾਂ ਦੇ ਮਾਹਿਰ ਡਾ. ਨਿਧੀ ਨੇ ਕਿਹਾ ਕਿ ਅੱਖਾਂ ਦਾ ਦਾਨ ਕਰਨ ਦੀ ਪ੍ਰਕਿਰਿਆ ਬਹੁਤ ਆਸਾਨ ਹੈ, ਜਿਸ ਵਿਚ ਨੇਤਰਦਾਨੀ ਨੇ ਇੱਕ ਫਾਰਮ ਭਰਨਾ ਹੁੰਦਾ ਹੈ।ਸਿਹਤ ਮਹਿਕਮੇ ਵਲੋਂ ਇਕ ਡੋਨਰ ਕਾਰਡ ਨੇਤਰਦਾਨੀ ਨੂੰ ਦਿੱਤਾ ਜਾਂਦਾ ਹੈ।ਜਿਸ ‘ਤੇ ਇੱਕ ਸੰਪਰਕ ਨੰਬਰ ਦਿੱਤਾ ਹੁੰਦਾ ਹੈ ਅਤੇ ਨੇਤਰਦਾਨੀ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਜਾਂ ਸਬੰਧੀਆਂ ਦੁਆਰਾ ਦਿੱਤੇ ਗਏ ਸੰਪਰਕ ਨੰਬਰ ‘ਤੇ ਫੋਨ ਕਰਨਾ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਇਸ ਉਪਰੰਤ ਚਾਰ ਘੰਟੇ ਦੇ ਅੰਦਰ ਅੰਦਰ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਅੱਖਾਂ ਲ਼ੈ ਲਈਆਂ ਜਾਂਦੀਆਂ ਹਨ।
ਇਸ ਮੌਕੇ ਡਾ. ਐਸ.ਜੇ ਸਿੰਘ ਜਿਲ੍ਹਾ ਸਿਹਤ ਅਫਸਰ, ਡਾ. ਇੰਦਰਜੀਤ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫਸਰ, ਲਖਵਿੰਦਰ ਸਿੰਘ ਵਿਰਕ ਅਤੇ ਸ੍ਰੀਮਤੀ ਸਰੋਜ ਰਾਣੀ ਦੋਨੋ ਡਿਪਟੀ ਮਾਸ ਮੀਡੀਆ ਅਫਸਰ, ਸ੍ਰੀਮਤੀ ਲਵਲੀਨ ਕੌਰ ਅਪਥਾਲਮਿਕ ਅਫਸਰ ਅਤੇ ਸੁਮਨਦੀਪ ਕੌਰ ਕੰਪਿਊਟਰ ਅਪਰੇਟਰ ਹਾਜ਼ਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …