ਸੰਗਰੂਰ, 28 ਅਗਸਤ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਲੀਆਂ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਅੰਗਰੇਜੀ ਬੋਲਣ ਦੇ
ਜਿਲ੍ਹਾ ਪੱਧਰੀ ਆਨਲਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਇਸ ਮਾਣਮੱਤੀ ਪ੍ਰਾਪਤੀ ਲਈ ਸਕੂਲ ਦੇ ਪ੍ਰਿੰਸੀਪਲ ਹਰਦੇਵ ਕੁਮਾਰ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ਵਿੱਚ ਨਿਪੁੰਨ ਬਣਾਉਣ ਲਈ ਸਿੱਖਿਆ ਵਿਭਾਗ ਨੇ ਲਗਭਗ ਇੱਕ ਸਾਲ ਤੋਂ ਆਨਲਾਈਨ ਮੁਕਾਬਲਿਆਂ ਦੀ ਵਿਵੱਸਥਾ ਕੀਤੀ ਹੋਈ ਹੈ, ਜੋ ਕਿ ਬਹੁਤ ਸਫਲ ਹੋਈ ਹੈ। ਬਾਲੀਆ ਸਕੂਲ ਅਤੇ ਸਤਪਾਲ ਸਿੰਘ ਬਲਾਸੀ ਵਲੋਂ ਵਿਦਿਆਰਥਣ ਪ੍ਰਭਜੋਤ ਕੌਰ ਦਾ ਸਨਮਾਨ ਕੀਤਾ ਗਿਆ ਤੇ ਵਿਦਿਆਰਥਣ ਦੀ ਗਾਈਡ ਆਧਿਆਪਕ ਜਗਦੀਪ ਕੌਰ ਨੂੰ ਵੀ ਵਧਾਈ ਦਿੱਤੀ ਗਈ।
ਪ੍ਰਿੰਸੀਪਲ ਹਰਦੇਵ ਕੁਮਾਰ ਨੇ ਦੱਸਿਆ ਕਿ ਇਸ ਜਿੱਤ ਦਾ ਸਿਹਰਾ ਵਿਦਿਆਰਥਣ ਦੀ ਗਾਈਡ ਆਧਿਆਪਕਾ ਜਗਦੀਪ ਕੌਰ ਨੂੰ ਜਾਂਦਾ ਹੈ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media