ਪਠਾਨਕੋਟ, 28 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਸੰਯਮ ਅਗਰਵਾਲ ਨੇ ਦਿੰਦਿਆਂ ਦੱਸਿਆ ਹੈ ਕਿ
ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 01 ਜਨਵਰੀ 2022 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।ਜਿਸ ਅਨੁਸਾਰ ਪ੍ਰੀ-ਰਵੀਜ਼ਨ ਗਤੀਵਿਧੀਆਂ ਤਹਿਤ ਜ਼ਿਲ੍ਹੇ ਵਿੱਚਲੇ ਸਮੁਚੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਵਿੱਚ ਮਿਤੀ 09 ਅਗਸਤ, 2021 ਤੋਂ 08 ਸਤੰਬਰ, 2021 ਤੱਕ ਬੀ.ਐਲ.ਓ ਦੁਆਰਾ ਡੋਰ-ਟ-ਡੋਰ ਸਰਵੇ ਕੀਤਾ ਜਾਵੇਗਾ।ਡੋਰ ਟੂ ਡੋਰ ਸਰਵੇ ਦੌਰਾਨ ਬੀ.ਐਲ.ਓ ਵਲੋਂ ਜਿਥੇ ਪਹਿਲਾਂ ਤੋਂ ਰਜਿਸਟਰਡ ਵੋਟਰਾਂ ਦੇ ਵੇਰਵੇ ਵੈਰੀਫਿਕੇਸ਼ਨ ਕਰਨ ਹਿੱਤ ਬੀ.ਐਲ.ਓ ਰਜਿਸਟਰ ਵਿਚਲੇ ਫਾਰਮੇਟ 1 ਤੋਂ 8 ਵਿੱਚ ਇਕੱਤਰ ਕੀਤੇ ਜਾਣਗੇ, ਉਥੇ ਹੀ ਜਿਹੜੇ ਨੌਜਵਾਨ 01 ਜਨਵਰੀ 2003 ਨੂੰ ਜਾਂ ਇਸ ਤੋਂ ਪਹਿਲਾਂ ਪੈਦਾ ਹੋਏ ਹਨ ਅਤੇ ਉਹਨਾਂ ਦੀ ਅਜੇ ਤੱਕ ਵੋਟ ਨਹੀਂ ਬਣੀ ਹੋਈ, ਉਹਨਾਂ ਦੇ ਵੇਰਵੇ ਇਕੱਤਰ ਕਰਨ ਉਪਰੰਤ ਉਹਨਾਂ ਦੀਆਂ ਨਵੀਆਂ ਵੋਟਾਂ ਬਣਾਉੋਣ ਸਬੰਧੀ ਫਾਰਮ ਨੰਬਰ 6 ਵੀ ਭਰੇ ਜਾਣਗੇ।
ਇਸ ਤੋਂ ਇਲਾਵਾ ਬੀ.ਐਲ.ਓ ਵਲੋਂ ਮਿਤੀ 02 ਜਨਵਰੀ 2003 ਤੋਂ 01 ਜਨਵਰੀ 2004 ਤੱਕ ਜਨਮੇਂ ਬੱਚਿਆਂ ਅਤੇ ਓਵਰਸੀਜ਼ ਵਿਅਕਤੀਆਂ ਦੇ ਵੇਰਵੇ ਵੀ ਇਕੱਤਰ ਕੀਤੇ ਜਾਣਗੇ।ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਜ਼ਿਲ੍ਹੇ ਦੀ ਸਮੂਹ ਜਨਤਾ ਨੂੰ 09 ਅਗਸਤ 2021 ਤੋਂ 08 ਸਤੰਬਰ, 2021 ਤੱਕ ਬੀ.ਐਲ.ਓ ਵਲੋਂ ਕੀਤੇ ਜਾ ਰਹੇ ਡੋਰ-ਟੂ-ਡੋਰ ਸਰਵੇ ਵਿਚ ਬੀ.ਐਲ.ਓ ਨੂੰ ਆਪਣਾ ਪੂਰਣ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ।
ਉਨ੍ਹਾਂ ਵੱਲੋਂ ਫੀਲਡ ਅਮਲੇ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਫੀਲਡ ਅਮਲੇ ਵਲੋਂ ਫੀਲਡ ਵਿਜਿਟ ਦੌਰਾਨ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media