Friday, July 3, 2026

ਨੈਕ ਸਲਾਹਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 28 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ ਦੇ ਅਗਲੇ ਮੁਲਾਂਕਣ ਦੀ ਤਿਆਰੀ ਕਰਨ ਲਈ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਇਕ ਵਿਸ਼ੇਸ਼ ਭਾਸ਼ਣ ਵਾਇਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।ਜਿਸ ਨੂੰ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ ਸਲਾਹਕਾਰ ਡਾ. ਰਮਾ.ਕੇ ਨੇ ਸੰਬੋਧਨ ਕੀਤਾ।ਯੂਨਵਿਰਸਿਟੀ ਕੈਂਪਸ ਅਤੇ ਰਿਜ਼ਨਲ ਕੈਂਪਸਾਂ ਦੇ ਅਧਿਆਪਕਾਂ ਅਤੇ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।
                 ਡਾ. ਰਮਾ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਲਈ ਕਿਸੇ ਵੀ ਉਚੇਰੀ ਸਿਖਿਆ ਅਦਾਰੇ ਦਾ ਮੁਲਾਂਕਣ ਅਦਾਰੇ ਦੀ ਅੰਦਰੂਨੀ ਕਾਰਗੁਜ਼ਾਰੀ, ਸਿਲੇਬਸ, ਖੋਜ, ਪਲੇਸਮੈਂਟ, ਸਮਾਜਿਕ ਜ਼ਿੰਮੇਵਾਰੀ ਅਤੇ ਹੋਰ ਮਹੱਤਵਪੂਰਨ ਮਾਪਦੰਡਾਂ `ਤੇ ਆਧਾਰਿਤ ਹੁੰਦਾ ਹੈ।ਕਿਸੇ ਵੀ ਸਿਖਿਆ ਅਦਾਰੇ ਦਾ ਰੁਤਬਾ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਮਿਆਰੀ ਸਿਖਿਆ ਉਪਰ ਨਿਰਭਰ ਕਰਦਾ ਹੈ।ਸਮੇਂ ਦੇ ਹਾਣ ਦੀ ਪੜ੍ਹਾਈ ਸਮੱਗਰੀ, ਪੜ੍ਹਨ ਪੜਾਉਣ ਦੇ ਨਿਵੇਕਲੇ ਢੰਗ ਤਰੀਕੇ ਅਤੇ ਵਿਦਿਆਰਥੀ ਦੀ ਅਦਾਰੇ ਪ੍ਰਤੀ ਸੰਤੁਸ਼ਟੀ ਕਿਸੇ ਵੀ ਉਚੇਰੀ ਸਿਖਿਆ ਅਦਾਰੇ ਨੂੰ ਉਚੇਰਾ ਰੈਂਕ ਪ੍ਰਦਾਨ ਕਰਨ ਦੇ ਯੋਗ ਬਣਾਉਂਦੀ ਹੈ।
                     ਡੀਨ ਅਕਾਦਮਿਕ ਮਾਮਲੇ ਡਾ. ਹਰਦੀਪ ਸਿੰਘ ਨੇ ਡਾ. ਰਮਾ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਕੀਮਤੀ ਸੁਝਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਐਸ.ਐਸ.ਆ. ਸਬੰਧੀ ਡਾਟਾ ਤਿਆਰ ਕੀਤਾ ਜਾਵੇਗਾ।ਵਾਈਸ ਚਾਂਸਲਰ ਦੇ ਓ.ਐਸ.ਡੀ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਅਧਿਆਪਕਾਂ ਨੂੰ ਇਸ ਭਾਸ਼ਣ ਤੋਂ ਚੰਗੇਰੀ ਸੇਧ ਮਿਲੇੇਗੀ। ਆਈ.ਕਿਉ.ਏ.ਸੀ ਦੇ ਡਾਇਰੈਕਟਰ ਡਾ. ਅਸ਼ਵਨੀ ਲੁਥਰਾ ਨੇ ਇਸ ਤੋਂ ਪਹਿਲਾਂ ਸਾਰਿਆਂ ਨੂੰ ‘ਜੀ ਆਇਆਂ’ ਆਖਿਆ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।

Check Also

ਨਗਰ ਨਿਗਮ ਦੀ ਸਫਾਈ ਮੁਹਿੰਮ ਜਾਰੀ; ਗੰਦਗੀ ਫੈਲਾਉਣ ਵਾਲੇ ਦੁਕਾਨਦਾਰਾਂ ਦੇ ਕੱਟੇ 15 ਚਲਾਨ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਸਫਾਈ ਨੂੰ ਯਕੀਨੀ …