ਅੰਮ੍ਰਿਤਸਰ, 28 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਵਿਚ ਚੱਲ ਰਹੇ ਬੈਚੁਲਰ ਆਫ ਪਲਾਨਿੰਗ
(ਅਰਬਨ ਅਤੇ ਰਿਜ਼ਨਲ), ਮਾਸਟਰ ਆਫ ਪਲਾਨਿੰਗ ਅਰਬਨ (ਜੰਮੂ ਕਸ਼ਮੀਰ ਦੇ ਵਸਨੀਕਾਂ ਦਾ ਕੋਟਾ), ਮਾਸਟਰ ਆਫ ਪਲਾਨਿੰਗ ਇਨਫਰਾਸਟਰਕਚਰ ਅਤੇ ਮਾਸਟਰ ਆਫ ਪਲਾਨਿੰਗ (ਟਰਾਂਸਪੋਰਟ) ਕੋਰਸਾਂ ਵਿਚ ਅਕਾਦਮਿਕ ਸੈਸ਼ਨ 2021-22 ਵਾਸਤੇ ਕੁੱਝ ਖਾਲੀ ਸੀਟਾਂ ਲਈ ਐਪਲੀਕੇਸ਼ਨ ਫੀਸ ਤੇ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ ਵਧਾ ਕੇ 8 ਸਤੰਬਰ 2021 ਕਰ ਦਿੱਤੀ ਗਈ ਹੈ।ਉਮੀਦਵਾਰ ਦਾਖਲੇ ਲਈ ਯੂਨੀਵਰਸਿਟੀ ਦੀ ਵੈਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਿਭਾਗ ਦੇ ਮੁਖੀ, ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਦਾਖਲਾ ਆਨਲਾਈਨ ਕੌਂਸਲਿੰਗ ਜ਼ਰੀਏ `ਫਸਟ ਕਮ ਫਸਟ ਸਰਵ` ਦੇ ਆਧਾਰ `ਤੇ ਹੋਵੇਗਾ।ਚੁਣੇ ਗਏ ਉਮੀਦਵਾਰਾਂ ਨੂੰ ਮੌਕੇ `ਤੇ ਹੀ ਫੀਸ ਜਮ੍ਹਾਂ ਕਰਵਾਉਣੀ ਲਾਜ਼ਮ ਹੋਵੇਗੀ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media