Friday, September 18, 2026

ਪ੍ਰੈਸ ਕਲੱਬ ਅੰਮ੍ਰਿਤਸਰ ਦੀ ਚੋਣ ‘ਚ ਰਾਜੇਸ਼ ਗਿੱਲ ਪ੍ਰਧਾਨ ਤੇ ਪੰਕਜ਼ ਸ਼ਰਮਾ ਜਨਰਲ ਸਕੱਤਰ ਚੁਣੇ ਗਏ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਵਿਰਸਾ ਵਿਹਾਰ ਵਿਖੇ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਅਹੁੱਦੇਦਾਰਾਂ ਦੀ ਲੋਕਤੰਤਰੀ ਤਰੀਕੇ ਨਾਲ ਹੋਈ ਚੋਣ ਅਮਾਨ ਅਮਾਨ ਨਾਲ ਨੇਪਰੇ ਚੜੀ। ਇਸ ਚੋਣ ਵਿੱਚ ਨਿਊ ਅੰਮ੍ਰਿਤਸਰ ਵਿੱਚ ਪਿਛਲੀ ਸਰਕਾਰ ਸਮੇਂ ਬਣਾਈ ਗਈ ਪ੍ਰੈਸ ਕਲੱਬ ਲਈ ਲੰਮੇ ਸਮੇਂ ਤੋਂ ਸਾਥੀ ਪੱਤਰਕਾਰਾਂ ਸਮੇਤ ਜੱਦੋਜਹਿਦ ਕਰ ਰਹੇ ਰਾਜੇਸ਼ ਗਿੱਲ ਨੂੰ ਸੰਸਥਾ ਦਾ ਪ੍ਰਧਾਨ, ਅਨਿਲ ਸ਼ਰਮਾ ਨੂੰ ਮੀਤ ਪ੍ਰਧਾਨ, ਪੰਕਜ਼ ਸ਼ਰਮਾ ਨੂੰ ਜਨਰਲ ਸਕੱਤਰ, ਮਮਤਾ ਸ਼ਰਮਾ ਨੂੰ ਜਾਇੰਟ ਸਕੱਤਰ ਅਤੇ ਵਿਸ਼ਾਲ ਸ਼ਰਮਾ ਨੂੰ ਖਜ਼ਾਨਚੀ ਚੁਣ ਲਿਆ ਗਿਆ।ਦੱਸਣਯੋਗ ਹੈ ਕਿ ਮੀਤ ਪ੍ਰਧਾਨ ਲਈ ਉਮੀਦਵਾਰ ਅਨਿਲ ਸ਼ਰਮਾ ਬਿਨਾਂ ਮੁਕਾਬਲਾ ਜੇਤੂ ਕਰਾਰ ਦਿਤੇ ਗਏੇ, ਜਦ ਉਨਾਂ ਦੇ ਮੁਕਾਬਲੇ ‘ਤੇ ਖੜੇ ਉਮੀਦਵਾਰ ਨੇ ਚੋਣ ਨਾ ਲੜਣ ਦਾ ਫੈਸਲਾ ਕੀਤਾ।ਸੂਚਨਾ ਅਨੁਸਾਰ ਪ੍ਰਧਾਨ ਰਾਜੇਸ਼ ਗਿੱਲ ਨੇ 150, ਪੰਕਜ਼ ਸ਼ਰਮਾ ਨੇ 133, ਮਮਤਾ ਸ਼ਰਮਾ ਨੇ 158 ਅਤੇ ਵਿਸ਼ਾਲ ਸ਼ਰਮਾ ਨੇ 127 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ।
                 ਇਸੇ ਦੌਰਾਨ ਪ੍ਰਧਾਨ ਚੁਣੇ ਗਏ ਰਾਜੇਸ਼ ਗਿੱਲ ਨੇ ਕਿਹਾ ਹੈ ਕਿ ਅੱਜ ਸ਼ਹਿਰੀ ਤੇ ਦਿਹਾਤੀ ਪੱਤਰਕਾਰਾਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲ਼ਿਆ ਹੈ। ਉਨਾਂ ਕਿ 29 ਅਗਸਤ 2021 ਦਾ ਦਿਨ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਲਈ ਇੱਕ ਇਤਿਹਾਸਕ ਦਿਨ ਹੈ। ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਗਿੱਲ ਨੇ ਕਿਹਾ ਕਿ ਅੰਮ੍ਰਿਤਸਰ ਦੀ ਪ੍ਰੈਸ ਕਲੱਬ ਨੂੰ ਅੰਤਰਾਰਾਸ਼ਟਰੀ ਪੱਧਰ ਦੀ ਸੰਸਥਾ ਬਣਾਇਆ ਜਾਵੇਗਾ ਅਤੇ ਪੱਤਰਕਾਰਾਂ ਨੂੰੰ ਦਰਪੇਸ਼ ਮੁਸ਼ਕਲਾਂ ਦਾ ਇੱਕਜੁੱਟਤਾ  ਨਾਲ ਹੱਲ ਕਰਵਾਇਆ ਜਾਵੇਗਾ।ਜਿਲਾ ਪ੍ਰਸਾਸ਼ਨ ਤੇ ਪੁਲਿਸ ਵਲੋਂ ਪੂਰੀ ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਅਤੇ ਵੋਟਾਂ ਪਾਉਣ ਆਏ ਪੱਤਰਕਾਰਾਂ ਦੇ ਕਾਰਡ ਵੀ ਬਕਾਇਦਾ ਚੈਕ ਕੀਤੇ ਗਏ।

                 ਸੀਨੀਅਰ ਪੱਤਰਕਾਰਾਂ ਮੋਤਾ ਸਿੰਘ, ਨਰੇਂਦਰ ਸ਼ਰਮਾ, ਸ਼ਮੀ ਸਰੀਨ, ਮਹਿੰਦਰਪਾਲ ਗੁਪਤਾ ਅਤੇ ਦੀਪਕ ਮਹਿਰਾ ਨੇ ਚੋਣ ਪ੍ਰੀਜਾਈਡਿੰਗ ਟੀਮ ਵਜੋਂ ਡਿਊਟੀ ਸੰਭਾਲੀ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …