ਪਠਾਨਕੋਟ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਦੀ ਪ੍ਰਧਾਨਗੀ ਅਤੇ
ਐਸ.ਐਮ.ਓ ਡਾ. ਰਾਕੇਸ਼ ਸਰਪਾਲ ਦੀ ਮੌਜ਼ੂਦਗੀ ਵਿੱਚ ਟੀ.ਬੀ ਰੋਗ ਨੂੰ ਜੜ ਤੋਂ ਖਤਮ ਕਰਨ ਲਈ ਐਕਟਿਵ ਕੇਸ ਫਾਈਡਿੰਗ ਮੁਹਿੰਮ 2 ਸਤੰਬਰ ਤੋਂ 1 ਨਵੰਬਰ 2021 ਤੱਕ ਚੱਲੇਗੀ।
ਇਸ ਮੁਹਿਮ ਦੌਰਾਨ ਸਿਹਤ ਕਰਮਚਾਰੀ ਅਤੇ ਆਸ਼ਾ ਵਰਕਰ ਘਰ ਘਰ ਜਾ ਕੇ ਟੀ.ਬੀ ਰੋਗਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਟੀ.ਬੀ ਰੋਗਾਂ ਦੇ ਸਾਰੇ ਮਰੀਜ਼ਾਂ ਨੂੰ ਹਸਪਤਾਲ ‘ਚ ਮੁਫਤ ਜਾਂਚ ਅਤੇ ਇਲਾਜ਼ ਕੀਤਾ ਜਾਵੇਗਾ।ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ 2 ਹਫਤਿਆਂ ਤੋ ਖਾਂਸੀ, ਬੁਖਾਰ, ਬਲਗਮ ਆਦਿ ਦੀ ਸ਼ਿਕਾਇਤ ਹੋਣ ‘ਤੇ ਬਲਗਮ ਦੀ ਜਾਂਚ ਅਤੇ ਛਾਤੀ ਦੇ ਐਕਸਰੇ ਤੋਂ ਇਸ ਬਿਮਾਰੀ ਦਾ ਪਤਾ ਲਗਾਈਆ ਜਾ ਸਕਦਾ ਹੈ।ਟੀ.ਬੀ ਦਾ ਰੋਗ ਇਲਾਜ ਯੋਗ ਹੈ, ਜਿਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media