Saturday, May 2, 2026

ਅੰਮ੍ਰਿਤਸਰ ਵਿਚ ਟੂਰਿਜ਼ਮ ਦੀਆਂ ਢੇਰ ਸੰਭਾਵਨਾਵਾਂ – ਡੀਨ ਅਕਾਦਮਿਕ

ਅੰਮ੍ਰਿਤਸਰ, 3 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲਿਆਂ ਦੇ ਪ੍ਰੋਫੈਸਰ ਡਾ. ਹਰਦੀਪ ਸਿੰਘ ਨੇ ਅੰਮ੍ਰਿਤਸਰ ਦੀ ਵਿਰਾਸਤ ਨੂੰ ਭਾਰਤ ਦੀ ਅਮੀਰ ਵਿਰਾਸਤ ਨਾਲ ਜੋੜਦਿਆ ਕਿਹਾ ਹੈ ਕਿ ਸੈਲਾਨੀਆਂ ਦੀ ਖਿੱਚ ਦੇ ਕੇਂਦਰ ਅੰਮ੍ਰਿਤਸਰ ਵਿਚ ਟੂਰਿਜ਼ਮ ਦੀਆਂ ਢੇਰ ਸੰਭਾਵਨਾਵਾਂ ਹਨ।ਜਿੰਨ੍ਹਾਂ ਤੇ ਵਿਦਿਆਰਥੀਆਂ ਨੂੰ ਫੋਕਸ ਕਰਨਾ ਚਾਹੀਦਾ ਹੈ।ਉਹ ਅੱਜ ਦੋ ਦਿਨਾਂ ਫਰੈਸ਼ਮੈਨ ਇੰਡਕਸ਼ਨ ਪ੍ਰੋਗਰਾਮ ਦੀ ਪ੍ਰਧਾਨਗੀ ਦੌਰਾਨ ਨਵੇਂ ਵਿਦਿਆਰਥੀਆਂ ਦੀ ਆਮਦ ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਪ੍ਰਬੰਧਨ ਅਤੇ ਸੈਰ ਸਪਾਟਾ ਵਿਭਾਗ ਵਿਚ ਸੰਬੋਧਨ ਕਰ ਰਹੇ ਸਨ।ਉਹਨਾਂ ਨੇ ਕਿਹਾ ਕਿ ਟੂਰਿਜ਼ਮ ਦੇ ਖੇਤਰ ਵਿਚ ਮੌਜ਼ੂਦਾ ਹਲਾਤਾਂ ਵਿਚ ਕਈ ਚੁਣੋਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕੋਰੋਨਾ ਕਾਲ ਉਪਰੰਤ ਇਸ ਖੇਤਰ ਵਿਚ ਆਸੀਮ ਸੰਭਾਵਨਾਵਾਂ ਪੈਦਾ ਹੋਣਗੀਆਂ ਜੋ ਵਿਦਿਆਰਥੀਆਂ ਦੇ ਭੱਵਿਖ ਨੂੰ ਉਜਲਾ ਕਰਨਗੀਆਂ ।
             ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਯੂਨੀਵਰਸਿਟੀ ਵਿਚ ਪੜਾਈ ਮੁਕੰਮਲ ਕਰਨ ਦੌਰਾਨ ਚੰਗਾ ਮਾਹੌਲ ਮਿਲੇਗਾ, ਜੋ ਉਹਨਾਂ ਦਾ ਕੈਰੀਅਰ ਬਣਾਉਣ ਵਿਚ ਸਹਾਈ ਹੋਵੇਗਾ।ਦੋ ਦਿਨਾਂ ਫਰੈਸ਼ਮੈਨ ਇੰਡਕਸ਼ਨ ਪ੍ਰੋਗਰਾਮ ਵਿੱਚ ਬੀ.ਐਚ.ਐਮ.ਸੀ.ਟੀ (ਬੈਚਲਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੌਜੀ) ਅਤੇ ਬੀ.ਟੀ.ਟੀ.ਐਮ (ਬੈਚਲਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ) ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ।ਕੋਰੋਨਾ ਦੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਗਿਆ। ਸ਼ਸ਼ਾਂਕ ਗੋਇਲ ਡਾਇਰੈਕਟਰ ਫੂਡ ਐਂਡ ਬੇਵਰੇਜ ਮੈਰੀਅਟ ਮੁੱਖ ਬੁਲਾਰੇ ਸਨ। ਵਿਭਾਗ ਦੇ ਮੁਖੀ ਪ੍ਰੋਫੈਸਰ ਮਨਦੀਪ ਕੌਰ ਨੇ ਇਸ ਸਮੇਂ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।ਇਸ ਮੌਕੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਾਂਝੇ ਤੌਰ ‘ਤੇ ਵਿਭਾਗ ਦੇ ਵਿਹੜੇ ਵਿੱਚ ਬੂਟੇ ਵੀ ਲਗਾਏ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …