Friday, June 26, 2026

ਵਿਧਾਇਕ ਅੰਗਦ ਸਿੰਘ ਨੇ ਮੂਸਾਪੁਰ ਰੋਡ ਵਿਖੇ ਸਟਰੀਟ ਲਾਈਟਾਂ ਦਾ ਕੀਤਾ ਸ਼ੁੱਭਆਰੰਭ

ਨਵਾਂਸ਼ਹਿਰ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਧਾਇਕ ਅੰਗਦ ਸਿੰਘ ਨੇ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜ਼ਾਂ ਵਿੱਚ ਤੇਜ਼ੀ ਲਿਆਉਂਦਿਆਂ ਮੂਸਾਪੁਰ ਰੋਡ ’ਤੇ ਵਾਰਡ ਨੰਬਰ 17 ਦੇ ਤ੍ਰਿਵੈਣੀ ਮੁਹੱਲਾ ਅਤੇ ਬੇਗਮਪੁਰਾ ਨਗਰ ਵਿਖੇ 55 ਮਰਕਰੀ ਸਟਰੀਟ ਲਾਈਟਾਂ ਦਾ ਸ਼ੁੱਭਆਰੰਭ ਕੀਤਾ।ਸਥਾਨਕ ਕੌਂਸਲਰ ਚੇਤ ਰਾਮ ਰਤਨ ਨਾਲ ਸਟਰੀਟ ਲਾਈਟਾਂ ਚਾਲੂ ਕਰਨ ਮੌਕੇ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਇਸ ਇਲਾਕੇ ਦਾ ਸਰਬਪੱਖੀ ਵਿਕਾਸ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ।ਉਨ੍ਹਾਂ ਕੌਂਸਲਰ ਚੇਤ ਰਾਮ ਰਤਨ ਦੀ ਮੰਗ ’ਤੇ ਸਲੱਮ ਏਰੀਏ ਅਤੇ ਸ਼ਹਿਰੋਂ ਬਾਹਰ ਖੁੱਲ੍ਹੇ ਵਾਤਾਵਰਨ ਵਿਚ ਸੈਰ ਕਰਨ ਵਾਲਿਆਂ ਲਈ ਤ੍ਰਿਵੈਣੀ ਮੁਹੱਲਾ ਤੋਂ ਬੇਗਮਪੁਰਾ ਨਗਰ ਚੌਕ ਤੱਕ ਸੈਰ ਪੱਟੀ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਡੰਪ ਵਿਚ ਲੱਗੇ ਕੂੜੇ ਦੇ ਢੇਰਾਂ ਨੂੰ ਚੁੱਕਾਉਣ ਲਈ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਦਾ ਸਰਬਪੱਖੀ ਵਿਕਾਸ ਉਨ੍ਹਾਂ ਦਾ ਮੁੱਖ ਟੀਚਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਨਵਾਂਸ਼ਹਿਰ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
                  ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਸੀਨੀਅਰ ਮੀਤ ਪ੍ਰਧਾਨ ਪ੍ਰਿਥਵੀ ਚੰਦ, ਕੌਂਸਲਰ ਪਰਵੀਨ ਭਾਟੀਆ, ਡਾ. ਬਡਵਾਲ, ਜਸਵੀਰ ਕੌਰ ਤੇ ਬਲਵਿੰਦਰ ਭੁੰਬਲਾ, ਜੈਦੀਪ ਜਾਂਗੜਾ, ਮਨਪ੍ਰੀਤ ਸਿੰਘ ਸੈਣੀ, ਰੋਮੀ ਖੋਸਲਾ, ਕਰਨ ਦੀਵਾਨ, ਸੁਨੀਲ ਕੁਮਾਰ, ਪਦੀਪ ਧੀਰ, ਸੋਹਲ ਦੀਵਾਨ, ਗੁਰਨਾਮ ਸਿੰਘ, ਰਾਮ ਲਾਲ ਕਟਾਰੀਆ, ਬਾਬੂ ਸੋਮ ਨਾਥ, ਜਸਪਾਲ ਸਿੰਘ, ਰਣਜੀਤ ਸਿੰਘ ਸੈਣੀ ਮਹਾਲੋਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਮੌਜ਼ੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …