ਕਪੂਰਥਲਾ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਸਾਫ ਸਫਾਈ ਯਕੀਨੀ ਬਣਾਉਣ ਅਤੇ ਕੇਵਲ ਗੁਣਵੱਤਾ ਭਰਪੂਰ ਮਠਿਆਈਆਂ
ਤੇ ਦੁੱਧ ਦੇ ਪਦਾਰਥਾਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਸਹਾਇਕ ਫੂਡ ਕਮਿਸ਼ਨਰ ਹਰਜੋਤ ਪਾਲ ਸਿੰਘ ਤੇ ਫੂਡ ਵਿੰਗ ਕਪੂਰਥਲਾ ਵਲੋਂ ਮਠਿਆਈ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ।
ਉਨ੍ਹਾਂ ਮੀਟਿੰਗ ਦੌਰਾਨ ਕਿਹਾ ਕਿ ਫੂਡ ਅਤੇ ਡਰੱਗ ਐਡਮਿਨਸਟਰੇਸ਼ਨ ਪੰਜਾਬ ਵਲੋਂ ਸਾਰੇ ਫੂਡ ਵਪਾਰੀਆਂ ਹਲਵਾਈ, ਬੇਕਰੀ, ਹੋਟਲ, ਰੈਸਟੋਰੈਂਟ, ਫਾਸਟ ਫੂਡ, ਰਿਟੇਲ, ਹੋਲਸੇਲ ਵਿਕਰੇਤਾਵਾਂ ਆਦਿ ਨੂੰ ਤਿਉਹਾਰੀ ਸੀਜ਼ਨ ਦੇ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਦੁਕਾਨਦਾਰ ਆਪਣੇ ਵਪਾਰਕ ਅਦਾਰੇ ਦੀ ਦੀਵਾਲੀ ਤਿਉਹਾਰ ਤੋਂ ਪਹਿਲਾਂ ਸਾਫ ਸਫਾਈ ਯਕੀਨੀ ਬਣਾਵੇ ਤੇ ਪੈਸਟ ਕੰਟਰੋਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।ਇਸ ਤੋਂ ਇਲਾਵਾ ਵੇਸਟ ਪਾਣੀ ਆਦਿ ਦੇ ਡਰੇਨੇਜ਼ ਦਾ ਪੂਰਾ ਪ੍ਰਬੰਧ ਹੋਵੇ।ਉਨ੍ਹਾਂ ਕਿਹਾ ਕਿ ਮਸ਼ੀਨਰੀ ਅਤੇ ਹੋਰ ਸਾਜ਼ੋ-ਸਮਾਨ ਜੋ ਕਿ ਖਾਣ-ਪੀਣ ਦੀਆਂ ਵਸਤਾਂ ਦੇ ਸਬੰਧ ਵਿੱਚ ਵਰਤਿਆ ਜਾਂਦਾ ਹੈ, ਦੀ ਸੰਭਾਲ/ਮੇਨਟੇਨੈਂਸ/ਰਿਪੇਅਰ ਆਦਿ ਕਰਵਾਈ ਜਾਵੇ।
ਇਸ ਤੋਂ ਇਲਾਵਾ ਜੋ ਵਰਤੋਂ ਵਿੱਚ ਲਿਆਉਣਯੋਗ ਨਹੀਂ ਰਿਹਾ ਉਸ ਨੂੰ ਕਬਾੜ ਨੂੰ ਡਿਸਪੋਜ਼ ਆਫ ਕਰ ਦਿੱਤਾ ਜਾਵੇ।ਅਦਾਰੇ ਵਿੱਚ ਸਥਿਤ ਵਾਸ਼ਰੂਮ ਆਦਿ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media