Friday, June 26, 2026

ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕੰਮ ਕਰ ਰਹੇ ਟ੍ਰੇਨਿੰਗ ਭਾਈਵਾਲਾਂ ਦੀ ਹੋਈ ਮਾਸਿਕ ਮੀਟਿੰਗ

ਪਠਾਨਕੋਟ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਵਲੋਂ ਸਰਨਾ ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਵੱਖ-ਵੱਖ ਸਕੀਮਾਂ ਤਹਿਤ ਕੰਮ ਕਰ ਰਹੇ ਟ੍ਰੇਨਿੰਗ ਭਾਈਵਾਲਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲਖਵਿੰਦਰ ਸਿੰਘ ਰੰਧਾਵਾ ਵਲੋ ਬੱਚਿਆਂ ਦੀ ਪਲੈਸਮੇਂਟ ਵੱਲ ਖਾਸ ਧਿਆਨ ਦੇਣ ਨੂੰ ਵੀ ਕਿਹਾ ਗਿਆ।ਉਨ੍ਹਾਂ ਸਰਕਾਰ ਚਲਾਈ ਜਾ ਰਹੀ ਨਵੀਂ ਸਕੀਮ “ਮੇਰਾ ਮਾਨ ਮੇਰਾ ਕਾਮ” ‘ਤੇ ਵੀ ਚਾਨਣਾ ਪਾਇਆ ਅਤੇ ਟ੍ਰੇਨਿੰਗ ਭਾਈਵਾਲਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਕੀਮ ਤਹਿਤ ਵੱਧ ਤੋਂ ਵੱਧ ਬੱਚੇ ਆਪਣੇ ਆਪਣੇ ਸੈਂਟਰਾਂ ਵਿੱਚ ਭਰਤੀ ਕਰਨ।
                      ਇਸ ਮੋਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਟੀਮ ਪ੍ਰਦੀਪ ਬੈਂਸ ਬੀ.ਐਮ.ਐਮ, ਵਿਜੈ ਕੁਮਾਰ ਬੀ.ਟੀ.ਐਮ ਅਤੇ ਟ੍ਰੇਨਿੰਗ ਭਾਈਵਾਲ ਜੋਗੇਸ਼ ਸ਼ਰਮਾ, ਰਜਨੀਸ਼ ਵਰਮਾ, ਚਾਂਦ ਕਪਿਲਾ, ਸ਼ਿਵ ਸ਼ਰਮਾ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …