Friday, June 26, 2026

ਬਲਾਕ ਪੱਧਰ ‘ਤੇ ਸਕਿਊਰਟੀ ਗਾਰਡ ਦੀ ਭਰਤੀ ਲਈ ਰੋਜਗਾਰ ਮੇਲੇ 7 ਸਤੰਬਰ ਤੋਂ – ਪ੍ਰਸ਼ੋਤਮ ਸਿੰਘ

ਪਠਾਨਕੋਟ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਸਿਖਲਾਈ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਆਈ.ਐਸ ਸਕਿਊਰਟੀ ਕੰਪਨੀ ਵਲੋਂ 7 ਤੋਂ 10 ਸਤੰਬਰ ਤੱਕ ਜਿਲ੍ਹਾ ਪਠਾਨਕੋਟ ਵਿੱਚ ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਕਰਨ ਲਈ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ।
                 ਬੀ.ਡੀ.ਪੀ.ਓ ਦਫਤਰ ਵਿਖੇ 7 ਸਤੰਬਰ ਨੂੰ ਸੁਜਾਨਪੁਰ, 8 ਸਤੰਬਰ ਨੂੰ ਬਮਿਆਲ ਵਿਖੇ 9 ਸਤੰਬਰ ਨੂੰ ਨਰੋਟ ਜੈਮਲ ਸਿੰਘ ਅਤੇ 10 ਸਤੰਬਰ ਨੂੰ ਘਰੋਟਾ ਬਲਾਕ ਵਿਖੇ ਪਲੇਸਮੈਂਟ ਕੈਂਪ ਲੱਗਣਗੇ। ਉਹਨਾਂ ਦੱਸਿਆ ਕਿ ਸਕਿਊਰਟੀ ਗਾਰਡ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ, ਉਮਰ 21 ਤੋਂ 37 ਸਾਲ ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹੀਦਾ ਹੈ।ਐਸ.ਆਈ.ਐਸ ਸਕਿਊਰਟੀ ਕੰਪਨੀ ਵਲੋਂ ਇੰਟਰਵਿਊ ਕਰਨ ਉਪਰੰਤ ਚੁਣੇ ਗਏ ਪਾਰਥੀਆਂ ਨੂੰ 1 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ।ਜਿਸ ਉਪਰੰਤ 13000 ਤੋਂ 16000 ਰੁਪੈ ਤਨਖਾਹ ਮਿਲਣਯੋਗ ਹੋਵੇਗੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …