Sunday, October 25, 2026

ਲੇਖਕਾਂ ਸੰਗ ਸੰਵਾਦ’ ਸਮਾਗਮ ‘ਚ ਹੋਈ ਸਾਹਿਤਕ ਵਿਚਾਰ ਚਰਚਾ

‘ਅੰਮ੍ਰਿਤਸਰ, 4 ਸਤੰਬਰ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ ਤਹਿਤ ਪੰਜਾਬੀ ਗਜ਼ਲਗੋ ਸੁਰਿੰਦਰ ਚੋਹਕਾ ਦੇ ਗ੍ਰਹਿ ਵਿਖੇ ਸਾਹਿਤਕ ਸੰਵਾਦ ਰਚਾਇਆ ਗਿਆ।
               ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜੋਕੀ ਨੱਠ-ਭੱਜ ਅਤੇ ਤਲਖ ਭਰਪੂਰ ਜੀਵਨ ਸ਼ੈਲੀ ਵਿੱਚ ਸਹਿਜਤਾ ਬਰਕਰਾਰ ਰੱਖਣ ਲਈ ਅਜਿਹੇ ਸਾਹਿਤਕ ਸੰਵਾਦ ਜਾਰੀ ਰਹਿਣੇ ਚਾਹੀਦੇ ਹਨ।ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਅਤੇ ਪ੍ਰਮੁੱਖ ਸ਼ਾਇਰ ਦੇਵ ਦਰਦ ਵਲੋਂ ਆਪਣੀ ਗਜ਼ਲ “ਮਿਹਨਤ ਨੂੰ ਹਥਿਆਰ ਬਣਾਉਣਾ ਚੰਗਾ ਨਹੀਂ, ਆਪਣੇ ਆਪ ਨੂੰ ਸਾਣ ‘ਤੇ ਲਾਉਣਾ ਚੰਗਾ ਨਹੀਂ ” ਰਾਹੀਂ ਮਹੌਲ ਨੂੰ ਅਦਬੀ ਰੰਗਤ ਦਿੱਤੀ।
ਗਜ਼ਲਗੋ ਸੁਰਿੰਦਰ ਚੋਹਕਾ ਨੇ ਆਪਣੀ ਬਹੁ ਚਰਚਿਤ ਪੁਸਤਕ “ਬਿਨ ਸਰਨਾਵਿਉਂ ਘਰ” ਵਿੱਚਲੀਆਂ ਚੋਣਵੀਆਂ ਗਜ਼ਲਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।ਅੱਖਾਂ ਦੇ ਮਾਹਿਰ ਅਤੇ ਪੰਜਾਬੀ ਸਾਹਿਤਕਾਰ ਡਾ. ਬਲਜੀਤ ਸਿੰਘ ਢਿੱਲੋਂ ਨੇ “ਯਾਦਾਂ ਦੀ ਪਟਾਰੀ” ਵਿੱਚੋਂ ਸੰਤਾਲੀ ਦੇ ਉਜਾੜੇ ਵਿੱਚ ਪਾਕਿਸਤਾਨ ਤੋਂ ਉਜੜ ਕੇ ਆਏ ਆਪਣੇ ਪੁਰਖਿਆਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।ਪੰਜਾਬੀ ਸਾਹਿਤ ਸੰਗਮ ਦੇ ਪ੍ਰਧਾਨ ਡਾ. ਮੋਹਨ ਬੇਗੋਵਾਲ ਨੇ ਗਜ਼ਲ ਦੇ ਖੂਬਸੂਰਤ ਸਿਅਰ “ਬੰਦਾ ਸੱਚੀਂ ਉਸ ਦਿਨ ਬੰਦਾ ਹੋਵੇਗਾ, ਰਸਮਾਂ ਦਾ ਨਾ ਜਿਸ ਦਿਨ ਫੰਦਾ ਹੋਵੇਗਾ”ਨਾਲ ਹਾਜ਼ਰੀ ਲਵਾਈ।
                ਨਾਟਕਕਾਰ ਜਗਦੀਸ਼ ਸਚਦੇਵਾ ਨੇ ” ਬਥੇਰੇ ਕਮਾ ਲਏ ਖੁੱਦ ਵਿਕ ਰੁਪਈਏ, ਚਲੋ ਹੁਣ ਘਰਾਂ ਦੀ ਖਬਰ ਸਾਰ ਲਈਏ”ਰਾਹੀਂ ਮਹੌਲ ਨੂੰ ਭਾਵੁਕ ਕੀਤਾ। ਸ਼ਾਇਰ ਚੰਨ ਅਮਰੀਕ ਨੇ ਵੀ ਖੂਬਸੂਰਤ ਨਜਮ ਨਾਲ ਆਪਣੀ ਹਾਜਰੀ ਲੁਆਈ।
             ਅੰਤ `ਚ ਜਨਵਾਦੀ ਲੇਖਕ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਮੁੱਖ ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ ਨੇ ਪਹੁੰਚੇ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਪਿਰਤ ਨੂੰ ਨਿਰੰਤਰ ਜਾਰੀ ਰੱਖਣ ਦੀ ਹਾਮੀ ਭਰੀ।

Check Also

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …